Site icon TheUnmute.com

Punjab News: ਜੇਲ੍ਹ ਤੋਂ ਬਾਹਰ ਆਏ ਬਲਵੰਤ ਸਿੰਘ ਰਾਜੋਆਣਾ, ਭਰਾ ਦੇ ਭੋਗ ਸਮਾਗਮ ‘ਚ ਹੋਏ ਸ਼ਾਮਲ

Balwant Singh Rajoana

ਚੰਡੀਗੜ੍ਹ, 20 ਨਵੰਬਰ 2024: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਮਾਮਲੇ ‘ਚ ਜੇਲ੍ਹ ‘ਚ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਬੁੱਧਵਾਰ (20 ਨਵੰਬਰ) ਅੱਜ ਆਪਣੇ ਭਰਾ ਦੇ ਭੋਗ ਸਮਾਗਮ ‘ਚ ਸ਼ਾਮਲ ਹੋਏ | ਰਾਜੋਆਣਾ ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ ‘ਚ ਮੰਜੀ ਸਾਹਿਬ ਗੁਰਦੁਆਰੇ ‘ਚ ਆਪਣੇ ਭਰਾ ਦੇ ਭੋਗ ਸਮਾਗਮ ‘ਚ ਸ਼ਾਮਲ ਹੋਏ ਹਨ। ਪੁਲਿਸ ਨੇ ਰਾਜੋਆਣਾ ਨੂੰ ਸਖ਼ਤ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਤੋਂ ਲੁਧਿਆਣਾ ਲਿਆਂਦਾ ਇਥੇ ਲਿਆਂਦਾ ਗਿਆ ਹੈ।

ਰਾਜੋਆਣਾ (Balwant Singh Rajoana) ਦੇ ਭਰਾ ਕੁਲਵੰਤ ਸਿੰਘ ਦੀ 14 ਨਵੰਬਰ ਨੂੰ ਮੌਤ ਹੋ ਗਈ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਭਰਾ ਦੇ ਭੋਗ ‘ਚ ਸ਼ਾਮਲ ਹੋਣ ਲਈ ਤਿੰਨ ਘੰਟੇ ਦੀ ਪੈਰੋਲ ਦਿੱਤੀ ਗਈ ਹੈ | ਰਾਜੋਆਣਾ ਵੱਲੋਂ ਹਾਈ ਕੋਰਟ ਤੋਂ ਪੈਰੋਲ ਦੀ ਮੰਗ ਕੀਤੀ ਸੀ। ਹਾਈ ਕੋਰਟ ਨੇ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਯਾਨੀ ਤਿੰਨ ਘੰਟੇ ਉਨ੍ਹਾਂ ਦੀ ਪੈਰੋਲ ਮਨਜ਼ੂਰੀ ਦਿੱਤੀ ਸੀ।

ਜਿਕਰਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੂਜੀ ਵਾਰ ਜੇਲ੍ਹ ਤੋਂ ਬਾਹਰ ਆਏ ਹਨ। ਇਸ ਤੋਂ ਪਹਿਲਾਂ ਜਨਵਰੀ 2022 ‘ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਉਨ੍ਹਾਂ ਨੂੰ ਪਿਤਾ ਦੀ ਮੌਤ ਤੋਂ ਬਾਅਦ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਸੀ।

Exit mobile version