Pakistan and Balochistan

ਬਲੋਚਿਸਤਾਨ ਦੇ ਬਾਗੀਆਂ ਨੇ ਕੀਤਾ ਹਮਲਾ ‘ਚ 100 ਪਾਕਿਸਤਾਨੀ ਫੌਜੀਆਂ ਨੂੰ ਮਾਰਨ ਦਾ ਦਾਅਵਾ

ਚੰਡੀਗੜ੍ਹ 03 ਫਰਵਰੀ 2022: ਪਾਕਿਸਤਾਨ (Pakistan) ਅਤੇ ਬਲੋਚਿਸਤਾਨ (Balochistan) ਵਿਚਕਾਰ ਹਮੇਸ਼ਾ ਤਣਾਅ ਬਣਿਆ ਰਹਿੰਦਾ ਹੈ | ਇਸਦੇ ਚੱਲਦੇ ਵੱਡੀ ਖ਼ਬਰ ਆ ਰਹੀ ਹੈ ਕਿ ਬਲੋਚ ਵਿਦਰੋਹੀਆਂ ਨੇ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ (Balochistan) ਦੇ ਪੰਜਗੁਰ ਅਤੇ ਨੁਸ਼ਕੀ ਖੇਤਰਾਂ ਵਿੱਚ ਪਾਕਿਸਤਾਨ ਫਰੰਟੀਅਰ ਕੋਰ ਅਤੇ ਫੌਜ ਦੇ ਅੱਡੇ ‘ਤੇ ਭਿਆਨਕ ਹਮਲਾ ਕਰ ਦਿੱਤਾ ਹੈ । ਇਸ ਹਮਲੇ ਨੂੰ ਲੈ ਕੇ ਬਲੋਚ ਬਾਗੀਆਂ ਦਾ ਦਾਅਵਾ ਹੈ ਕਿ ਇਸ ਹਮਲੇ ‘ਚ 100 ਪਾਕਿਸਤਾਨੀ ਫੌਜੀ ਮਾਰੇ ਗਏ ਹਨ।

ਇਸ ਦੌਰਾਨ ਦੂਜੇ ਪਾਸੇ ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਬਲੋਚ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ ਅਤੇ 4 ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ ਹੈ।ਇਸ ਮਾਮਲੇ ‘ਚ ਪਾਕਿਸਤਾਨੀ ਫੌਜ ਨੇ ਸਿਰਫ 1 ਫੌਜੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਪਹਿਲਾਂ ਬਲੋਚ ਵਿਦਰੋਹੀਆਂ ਨੇ 10 ਪਾਕਿਸਤਾਨੀ ਸੈਨਿਕਾਂ ਨੂੰ ਮਾਰ ਦਿੱਤਾ ਸੀ ਅਤੇ 30 ਘੰਟਿਆਂ ਬਾਅਦ ਜਨਰਲ ਬਾਜਵਾ ਨੇ ਇਸ ਨੂੰ ਸਵੀਕਾਰ ਕਰ ਲਿਆ ਸੀ।ਬਿਆਨ ਜਾਰੀ ਕਰਕੇ ਪਾਕਿਸਤਾਨੀ ਫੌਜ ਨੇ ਕਿਹਾ ਕਿ ਦੋਵਾਂ ਥਾਵਾਂ ‘ਤੇ ਬਲੋਚ ਵਿਦਰੋਹੀਆਂ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਜਵਾਬੀ ਕਾਰਵਾਈ ਵਿੱਚ ਬਾਗੀਆਂ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀਆਂ ਨੇ ਪੰਜਗੁਰ ਖੇਤਰ ‘ਚ ਸੁਰੱਖਿਆ ਬਲਾਂ ਦੇ ਕੈਂਪ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ। ਪਾਕਿਸਤਾਨੀ ਫੌਜ ਨੇ ਦਾਅਵਾ ਕੀਤਾ ਹੈ ਕਿ ਸਮੇਂ ਸਿਰ ਜਵਾਬੀ ਕਾਰਵਾਈ ਵਿੱਚ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ।

ਪਾਕਿਸਤਾਨੀ ਫੌਜ ਨੇ ਆਪਣੇ ਬਿਆਨ ‘ਚ ਮੰਨਿਆ ਕਿ ਗੋਲੀਬਾਰੀ ‘ਚ 1 ਫੌਜੀ ਮਾਰਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿਚਾਲੇ ਇਲਾਕੇ ‘ਚ ਗੋਲੀਬਾਰੀ ਚੱਲ ਰਹੀ ਹੈ। ਫਰੰਟੀਅਰ ਕੋਰ ਨੇ ਵੀ ਮੰਨਿਆ ਹੈ ਕਿ ਉਸ ਦੇ ਕੈਂਪ ਨੇੜੇ ਦੋ ਧਮਾਕੇ ਹੋਏ ਹਨ ਅਤੇ ਗੋਲੀਬਾਰੀ ਜਾਰੀ ਹੈ। ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਬੀਐਲਏ ਨੇ ਦਾਅਵਾ ਕੀਤਾ ਕਿ ਹਮਲੇ ਵਿੱਚ 100 ਪਾਕਿਸਤਾਨੀ ਫੌਜੀ ਮਾਰੇ ਗਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਇਸ ਭਿਆਨਕ ਹਮਲੇ ‘ਚ ਪਾਕਿਸਤਾਨੀ ਫੌਜ ਦਾ ਕੈਂਪ ਲਗਭਗ ਤਬਾਹ ਹੋ ਗਿਆ ਸੀ।

Scroll to Top