July 7, 2024 6:08 pm
ਬਲੈਰੋ ਗੱਡੀ

ਹਿਮਾਚਲ ਪ੍ਰਦੇਸ਼ ‘ਚ ਖਾਈ ‘ਚ ਡਿੱਗੀ ਬਲੈਰੋ ਗੱਡੀ, ਤਿੰਨ ਪੰਜਾਬੀਆਂ ਸਣੇ ਪੰਜ ਦੀ ਮੌਤ

ਚੰਡੀਗੜ੍ਹ 25 ਜੁਲਾਈ 2022: ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਚੁਰਾਹ ਨੇੜੇ ਵੱਡਾ ਹਾਦਸਾ ਵਾਪਰਿਆ ਹੈ | ਇਸ ਹਾਦਸੇ ‘ਚ ਇੱਕ ਬਲੈਰੋ ਗੱਡੀ ਖਾਈ ‘ਚ ਡਿੱਗਣ ਕਾਰਨ 5 ਜਣਿਆਂ ਦੀ ਮੌਤ ਹੋ ਗਈ ਸੀ, ਜਦਕਿ 2 ਲੋਕ ਜਖ਼ਮੀ ਹੋ ਗਏ। ਮਰਨ ਵਾਲਿਆਂ ’ਚ ਤਿੰਨ ਵਿਅਕਤੀ ਗੁਰਦਾਸਪੁਰ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ |

ਹਾਦਸੇ ‘ਚ ਮਾਰੇ ਗਏ ਤਿੰਨ ਵਿਅਕਤੀਆਂ ਦੀ ਪਛਾਣ ਸਰਵੇਅਰ ਰਾਜੀਵ ਸ਼ਰਮਾ ਪੁੱਤਰ ਓੁਮ ਪ੍ਰਕਾਸ਼ ਵਾਸੀ ਰਾਮ ਸ਼ਰਨਮ ਕਲੋਨੀ ਗੁਰਦਾਸਪੁਰ, ਐੱਨ.ਆਰ.ਆਈ ਅਮਰਜੀਤ ਸਿੰਘ ਪੁੱਤਰ ਬਚਨ ਸਿੰਘ ਵਾਸੀ ਸੈਕਟਰੀ ਮੁਹੱਲਾ ਗੁਰਦਾਸਪੁਰ, ਐਕਸੀਅਨ ਮਨੋਹਰ ਪੁੱਤਰ ਚਮਨ ਲਾਲ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ। ਇਸਦੇ ਨਾਲ ਹੀ ਹਾਦਸੇ ’ਚ ਬਾਕੀਆਂ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਮੁਸ਼ਦੀ ਰਾਮ ਪਿੰਡ ਚੰਦੌੜ ਤਹਿਸੀਲ ਚੁਰਾਹ ਅਤੇ ਹੇਮ ਸਿੰਘ ਵਾਸੀ ਬੜੌਰ ਵਜੋਂ ਹੋਈ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਰਸਤੇ ਵਿਚ ਮੌਸਮ ਦੀ ਖ਼ਰਾਬੀ ਕਾਰਨ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ।

 

Balero vehicle fell into ditch in Himachal

Balero vehicle fell into ditch in Himachal