Jammu and Kashmir Bank

Jammu & Kashmir: ਬਲਦੇਵ ਪ੍ਰਕਾਸ਼ ਜੰਮੂ-ਕਸ਼ਮੀਰ ਬੈਂਕ ਦੇ ਐੱਮਡੀ ਅਤੇ ਸੀਈਓ ਵਜੋਂ ਹੋਏ ਨਿਯੁਕਤ

ਚੰਡੀਗੜ੍ਹ 29 ਦਸੰਬਰ 2021:ਜੰਮੂ-ਕਸ਼ਮੀਰ ਬੈਂਕ (Jammu and Kashmir Bank) ਨੇ ਮੰਗਲਵਾਰ ਨੂੰ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ‘ਚ ਕਿਹਾ ਕਿ 28 ਦਸੰਬਰ ਨੂੰ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਬੈਠਕ ‘ਚ ਬਲਦੇਵ ਪ੍ਰਕਾਸ਼ (Baldev Prakash) ਦੀ ਐਮਡੀ ਅਤੇ ਸੀਈਓ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜੰਮੂ ਅਤੇ ਕਸ਼ਮੀਰ ਬੈਂਕ ਦੇ ਨਿਰਦੇਸ਼ਕ ਮੰਡਲ ਨੇ ਬਲਦੇਵ ਪ੍ਰਕਾਸ਼ (Baldev Prakash) ਨੂੰ ਤਿੰਨ ਸਾਲਾਂ ਦੀ ਮਿਆਦ ਲਈ ਬੈਂਕ ਦੇ ਪ੍ਰਬੰਧ ਨਿਰਦੇਸ਼ਕ (MD) ਅਤੇ ਮੁੱਖ ਕਾਰਜਕਾਰੀ ਅਧਿਕਾਰੀ (CEO) ਵਜੋਂ ਨਿਯੁਕਤ ਕੀਤਾ ਹੈ।
ਬੈਂਕ ਨੇ ਕਿਹਾ ਕਿ ਉਸ ਦੀ ਨਿਯੁਕਤੀ ਉਸ ਦੇ ਅਹੁਦਾ ਸੰਭਾਲਣ ਦੀ ਮਿਤੀ ਤੋਂ ਪ੍ਰਭਾਵੀ ਹੋਵੇਗੀ।ਇਸ ਤੋਂ ਇਲਾਵਾ ਬੋਰਡ ਆਫ਼ ਡਾਇਰੈਕਟਰਜ਼ ਨੇ ਆਰ.ਕੇ.ਛਿੱਬਰ ਨੂੰ ਵਧੀਕ ਡਾਇਰੈਕਟਰ ਨਿਯੁਕਤ ਕੀਤਾ ਹੈ।

Scroll to Top