July 7, 2024 10:56 am
Balbir Kaur Rani Sodhi

Congress: ਬਲਬੀਰ ਕੌਰ ਰਾਣੀ ਸੋਢੀ ਕਾਂਗਰਸ ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਪਹੁੰਚੀ ਅੰਮ੍ਰਿਤਸਰ ਕਾਂਗਰਸ ਭਵਨ

ਚੰਡੀਗੜ੍ਹ 04 ਦਸੰਬਰ 2021: ਕਾਂਗਰਸ ਦੀ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਬਣੀ ਬਲਬੀਰ ਰਾਣੀ ਸੋਢੀ((Balbir Kaur Rani Sodhi) ਅੱਜ ਅੰਮ੍ਰਿਤਸਰ ਕਾਂਗਰਸ ਭਵਨ(Amritsar Congress Bhawan) ਪਹੁੰਚੀ |ਜਿੱਥੇ ਕਿ ਅੰਮ੍ਰਿਤਸਰ ਮਹਿਲਾ ਵਿੰਗ ਦੀ ਪ੍ਰਧਾਨ ਸ਼ਿਵਾਨੀ ਸ਼ਰਮਾ ਵੱਲੋਂ ਉਨ੍ਹਾਂ ਦਾ ਹਾਰਦਿਕ ਸਵਾਗਤ ਵੀ ਕੀਤਾ |ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਬੀਰ ਕੌਰ ਰਾਣੀ (Balbir Kaur Rani Sodhi)ਸੋਢੀ ਨੇ ਕਿਹਾ ਸੀ ,ਉਹ ਆਪਣੀ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਨ |ਜਿਨ੍ਹਾਂ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਅਤੇ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਜਰਮਨੀ ਨੇ ਘੱਟ ਸਮੇਂ ਵਿੱਚ ਪੰਜਾਬ ਲਈ ਵਿਕਾਸ ਕਾਰਜ ਕਰ ਰਹੇ ਹਨ| ਉਹ ਦਿਨ ਰਾਤ ਇਕ ਕਰ ਕੇ ਪੰਜਾਬ ਵਿਚ ਮਹਿਲਾਵਾਂ ਪ੍ਰਤੀ ਅਤੇ ਮਹਿਲਾਵਾਂ ਦੀ ਸੁਰੱਖਿਆ ਪ੍ਰਤੀ ਅਤੇ ਪਾਰਟੀ ਲਈ ਵਧੀਆ ਕਾਰਜ ਕਰਨਗੇ|

Balbir Kaur Rani Sodhi

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਜਦੋਂ ਹੀ ਉਨ੍ਹਾਂ ਨੂੰ ਪੰਜਾਬ ਮਹਿਲਾ ਵਿੰਗ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲੀ ਉਦੋਂ ਹੀ ਉਨ੍ਹਾਂ ਨੇ ਡਿਸਟਿਕ ਪ੍ਰਧਾਨਾਂ ਦੀ ਇਕ ਮੀਟਿੰਗ ਸੱਦ ਕੇ ਉਨ੍ਹਾਂ ਨੂੰ ਇੱਕੋ ਹੀ ਗੱਲ ਕਹੀ ਕਿ ਦੋ ਮਹੀਨੇ ਦੇ ਸਮੇਂ ਵਿੱਚ ਨਾ ਮੈਂ ਸੋਣਾ ਨਾ ਕਿਸੇ ਕਾਂਗਰਸੀ ਮਹਿਲਾ ਵਿੰਗ ਦੀ ਪ੍ਰਧਾਨ ਨੂੰ ਸੌਣ ਦੇਣਾ ਅਤੇ ਦਿਨ ਰਾਤ ਇੱਕ ਕਰਕੇ ਪੰਜਾਬ ਦੀ ਤਰੱਕੀ ਲਈ ਯਤਨਸ਼ੀਲ ਰਹਾਂਗੇ |ਇਸ ਨਾਲ ਉਨ੍ਹਾਂ ਨੇ ਕਿਹਾ ਕਿ ਜੋ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵੱਲੋਂ ਮਹਿਲਾਵਾਂ ਨੂੰ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣ ਦੇ ਸੁਪਨੇ ਦਿਖਾਏ ਜਾ ਰਹੇ ਹਨ |ਉਹ ਸੁਪਨੇ ਸਿਰਫ ਸੁਪਨੇ ਹੀ ਰਹਿ ਜਾਣਾ ਹੈ |
ਹੈ