July 4, 2024 9:13 pm
partap singh bajwa

ਬਾਜਵਾ ਵਲੋਂ ਥਾਈਲੈਂਡ ਦੇ ਚਾਈਲਡ ਡੇਅ ਕੇਅਰ ਸੈਂਟਰ ਹਮਲੇ ‘ਚ ਬੱਚਿਆਂ ਸਮੇਤ 31 ਜਣਿਆਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ੍ਹ 06 ਅਕਤੂਬਰ 2022: ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਥਾਈਲੈਂਡ ਦੇ ਚਾਈਲਡ ਡੇਅ ਕੇਅਰ ਸੈਂਟਰ ‘ਤੇ ਹੋਏ ਹਮਲੇ ਦੌਰਾਨ ਬੱਚਿਆਂ ਸਮੇਤ 31 ਜਣਿਆਂ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਾਜਵਾ ਨੇ ਕਿਹਾ, “ਥਾਈਲੈਂਡ ਦੇ ਚਾਈਲਡ ਡੇਅ ਕੇਅਰ ਸੈਂਟਰ ਵਿੱਚ ਬੰਦੂਕ ਅਤੇ ਚਾਕੂ ਨਾਲ ਕੀਤੇ ਹਮਲੇ ਵਿੱਚ ਬੱਚਿਆਂ ਸਮੇਤ 31 ਜਣਿਆਂ ਦੀ ਮੌਤ ਬਾਰੇ ਜਾਣ ਕੇ ਹੈਰਾਨ ਹਾਂ। ਪੀੜਤ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਪ੍ਰਤੀ ਮੇਰੀ ਸੰਵੇਦਨਾ ਹੈ।”