July 7, 2024 10:05 am
Rana Gurmeet Singh Sodhi

ਪੰਜਾਬ ਦੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਖ਼ਿਲਾਫ ਜ਼ਮਾਨਤੀ ਵਾਰੰਟ ਜਾਰੀ

ਚੰਡੀਗੜ੍ਹ 07 ਅਕਤੂਬਰ 2022: ਪੰਜਾਬ ਸਰਕਾਰ ਦੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ (Rana Gurmeet Singh Sodhi) ਮੁਸ਼ਕਲਾਂ ਵਿਚ ਘਿਰਦੇ ਨਜਰ ਆ ਰਹੇ ਹਨ | ਪ੍ਰਾਪਤ ਜਾਣਕਾਰੀ ਅਨੁਸਾਰ ਧੌਲਪੁਰ ਜ਼ਿਲ੍ਹੇ ਦੇ ਬਾੜੀ ਐਮ.ਜੀ.ਐਮ. ਅਦਾਲਤ ਨੇ ਸੋਢੀ ਨੂੰ 21 ਅਕਤੂਬਰ ਤੱਕ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਸੋਢੀ ‘ਤੇ 40 ਲੱਖ ਦੀ ਠੱਗੀ ਮਾਰਨ ਦਾ ਦੋਸ਼ ਹੈ, ਜਿਸ ਕਾਰਨ ਖੇਡ ਮੰਤਰੀ ਸੋਢੀ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਵੀ ਅਦਾਲਤ ਨੇ 31 ਅਗਸਤ 2022 ਨੂੰ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜ਼ਮਾਨਤੀ ਵਾਰੰਟ ਜਾਰੀ ਕਰਕੇ ਇਕ ਮਹੀਨੇ ਦੇ ਅੰਦਰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਸੀ ਪਰ ਰਾਣਾ ਸੋਢੀ ਅਦਾਲਤ ‘ਚ ਪੇਸ਼ ਨਹੀਂ ਹੋਏ, ਜਿਸ ਕਾਰਨ  ਅਦਾਲਤ ਨੇ 30 ਸਤੰਬਰ ਨੂੰ ਦੂਜਾ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਣਾ ਗੁਰਮੀਤ ਸੋਢੀ ‘ਤੇ 2019 ਦੀਆਂ ਚੋਣਾਂ ਦੌਰਾਨ 40 ਲੱਖ ‘ਚ ਟਿਕਟ ਦਿਵਾਉਣ ਦਾ ਦੋਸ਼ ਹੈ | ਰਾਣੀ ਸੋਢੀ ਦੇ ਖਿਲਾਫ ਮਮਤਾ ਅਜਰ ਪਤਨੀ ਮੁਕੇਸ਼ ਅਜਰ ਵਾਸੀ ਪਿੰਡ ਹਵੇਲੀ ਪਾੜਾ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਬਾਂਕੇਲਾਲ ਪੁੱਤਰ ਕਿਸ਼ਨ ਲਾਲ ਵਾਸੀ ਬਾੜੀ ਦੇ ਪਿੰਡ ਬਰੋਲੀਪੁਰਾ ਅਤੇ ਉਸ ਦੇ ਭਰਾ ਹਰੀਚਰਨ ਜਾਟਵ ਵਾਸੀ ਫਿਰੋਜ਼ਪੁਰ ਅਤੇ ਪੰਜਾਬ ਦੇ ਸਾਬਕਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਧੌਲਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਟਿਕਟ ਦਿਵਾਉਣ ਦਾ ਦਾਅਵਾ ਕੀਤਾ ਸੀ, ਜਿਸਦੇ ਚੱਲਦੇ ਪਾਰਟੀ ਫੰਡ ਦੇ ਨਾਂ ‘ਤੇ 40 ਲੱਖ ਰੁਪਏ ਦੇਣ ਦੀ ਗੱਲ ਹੋਈ ਅਤੇ 40 ਲੱਖ ਰੁਪਏ ਉਕਤ ਦੋਸ਼ੀਆਂ ਨੂੰ ਦੇ ਦਿੱਤੇ। ਉਨ੍ਹਾਂ ਕਿਹਾ ਕਿ 6 ਮਈ ਨੂੰ ਚੋਣਾਂ ਵੀ ਹੀ ਗਈਆਂ ਨਾ ਟਿਕਟ ਮਿਲੀ ਨਾ ਪੈਸੇ ਵਾਪਸ ਦਿੱਤੇ |