Site icon TheUnmute.com

Bahraich Violence: ਬਹਿਰਾਇਚ ‘ਚ ਮਾਹੌਲ ਤਣਾਅਪੂਰਨ, ਇੰਟਰਨੈੱਟ ਸੇਵਾਵਾਂ ਠੱਪ

14 ਅਕਤੂਬਰ 2024: ਉੱਤਰ ਪ੍ਰਦੇਸ਼ ਦੇ ਬਹਿਰਾਇਚ ਵਿੱਚ ਦੁਰਗਾ ਮੂਰਤੀ ਦੇ ਵਿਸਰਜਨ ਦੌਰਾਨ ਹੋਏ ਹੰਗਾਮੇ ਨੇ ਅੱਜ ਵੱਡਾ ਰੂਪ ਲੈ ਲਿਆ ਹੈ। ਸੋਮਵਾਰ ਸਵੇਰੇ ਬਹਿਰਾਇਚ ‘ਚ ਇਕ ਵਾਰ ਫਿਰ ਅੱਗਜ਼ਨੀ ਅਤੇ ਭੰਨ-ਤੋੜ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੱਸ ਦੇਈਏ ਕਈ ਦੁਕਾਨਾਂ ਅਤੇ ਘਰਾਂ ਦੀ ਭੰਨਤੋੜ ਕੀਤੀ ਗਈ। ਇੱਕ ਬਾਈਕ ਸ਼ੋਅਰੂਮ ਅਤੇ ਇੱਕ ਹਸਪਤਾਲ ਨੂੰ ਅੱਗ ਲਗਾ ਦਿੱਤੀ ਗਈ ਹੈ।

 

ਦੱਸ ਦੇਈਏ ਕਿ ਨੌਜਵਾਨ ਦੀ ਮੌਤ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਪ੍ਰਦਰਸ਼ਨ ਹੋਰ ਹਿੰਸਕ ਹੁੰਦਾ ਜਾ ਰਿਹਾ ਹੈ। ਬਾਈਕ ਦੇ ਸ਼ੋਅਰੂਮ ਨੂੰ ਅੱਗ ਲਗਾ ਦਿੱਤੀ ਗਈ ਹੈ। ਕਾਰਾਂ ਵੀ ਸਾੜ ਦਿੱਤੀਆਂ ਗਈਆਂ ਹਨ। ਲੋਕ ਲਾਠੀਆਂ ਲੈ ਕੇ ਸੜਕਾਂ ‘ਤੇ ਉਤਰ ਆਏ ਹਨ। ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਲਾਸ਼ ਦਾ ਸਸਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸਮਝਾ ਦਿੱਤਾ ਹੈ। ਪਰ ਅਜੇ ਤੱਕ ਮਾਮਲਾ ਹੱਲ ਨਹੀਂ ਹੋਇਆ। ਪਰਿਵਾਰਕ ਮੈਂਬਰ ਸਖ਼ਤ ਕਾਰਵਾਈ ਦੀ ਮੰਗ ‘ਤੇ ਅੜੇ ਹੋਏ ਹਨ।ਉੱਥੇ ਹੀ ਵਧਦੀ ਹਿੰਸਕ ਨੂੰ ਦੇਖਦੇ ਇੰਟਰਨੈੱਟ ਸੇਵਾਵਾਂ ਵੀ ਠੱਪ ਕਰ ਦਿੱਤੀਆਂ ਗਈਆਂ ਹਨ|

 

ਪੁਲਿਸ ਨੇ ਲਾਠੀਚਾਰਜ ਕੀਤਾ, ਅੱਥਰੂ ਗੈਸ ਛੱਡੀ
ਬਹਿਰਾਇਚ ‘ਚ ਪ੍ਰਦਰਸ਼ਨ ਹਿੰਸਕ ਵੱਧ ਗਿਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਲਾਠੀਚਾਰਜ ਕੀਤਾ। ਮਹਾਸੀ ਦੇ ਮਹਾਰਾਜਗੰਜ ਇਲਾਕੇ ‘ਚ ਦੁਰਗਾ ਮੂਰਤੀ ਵਿਸਰਜਨ ਦੌਰਾਨ ਗੋਲੀ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਨੂੰ ਲੈ ਕੇ ਲੋਕਾਂ ‘ਚ ਰੋਸ ਹੈ।

 

ਸੀਐਮ ਯੋਗੀ ਨੇ ਡੀਜੀਪੀ ਤੋਂ ਜਾਣਕਾਰੀ ਲਈ
ਬਹਿਰਾਇਚ ‘ਚ ਹੰਗਾਮੇ ਨੂੰ ਲੈ ਕੇ ਸੀਐੱਮ ਯੋਗੀ ਐਕਸ਼ਨ ‘ਚ ਹਨ। ਸੀਐਮ ਯੋਗੀ ਨੇ ਡੀਜੀਪੀ ਤੋਂ ਸਥਿਤੀ ਦੀ ਜਾਣਕਾਰੀ ਲਈ ਹੈ। ਸੀਐਮ ਯੋਗੀ ਨੇ ਡੀਜੀਪੀ ਨੂੰ ਕਈ ਅਹਿਮ ਨਿਰਦੇਸ਼ ਦਿੱਤੇ ਹਨ। ਜੇਕਰ ਲੋੜ ਪਈ ਤਾਂ ਅਧਿਕਾਰੀਆਂ ਨੂੰ ਬਹਿਰਾਇਚ ਭੇਜਿਆ ਜਾਵੇਗਾ। ਸੀਨੀਅਰ ਅਫਸਰਾਂ ਨੂੰ ਲਖਨਊ ਤੋਂ ਬਹਰਾਇਚ ਵੀ ਭੇਜਿਆ ਜਾ ਸਕਦਾ ਹੈ। ਮੁੱਖ ਮੰਤਰੀ ਨੇ ਅੱਜ ਆਪਣੀ ਰਿਹਾਇਸ਼ ‘ਤੇ ਕਾਨੂੰਨ ਵਿਵਸਥਾ ਸਬੰਧੀ ਮੀਟਿੰਗ ਕੀਤੀ। ਮੀਟਿੰਗ ਵਿੱਚ ਡੀਜੀਪੀ ਪ੍ਰਸ਼ਾਂਤ ਕੁਮਾਰ ਏਡੀਜੀ ਐਲਓ ਅਮਿਤਾਭ ਯਸ਼ ਏਸੀਐਸ ਹੋਮ ਦੀਪਕ ਕੁਮਾਰ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੰਜੇ ਪ੍ਰਸਾਦ। ਮੁੱਖ ਸਕੱਤਰ ਮਨੋਜ ਕੁਮਾਰ ਸਿੰਘ ਹਾਜ਼ਰ ਸਨ। ਮੁੱਖ ਮੰਤਰੀ ਦੀਆਂ ਸਖ਼ਤ ਹਦਾਇਤਾਂ ਦੋਸ਼ੀਆਂ ਨੂੰ ਨਹੀਂ ਬਖਸ਼ੀਆਂ ਜਾਣਗੀਆਂ।

Exit mobile version