ਸਾਫ਼-ਸਫਾਈ

ਸਿੱਧੂ ਭਰਾਵਾਂ ਦੀ ਵਜ੍ਹਾ ਕਰਕੇ ਸਾਫ਼-ਸਫਾਈ ਪੱਖੋਂ ਮੋਹਾਲੀ ਸ਼ਹਿਰ ਦਾ ਹੋਇਆ ਬੁਰਾ ਹਾਲ : ਮਨਜੀਤ ਸਿੰਘ ਸੇਠੀ

ਚੰਡੀਗੜ੍ਹ, 11 ਅਪ੍ਰੈਲ 2022 : ਐਸ.ਏ.ਐਸ ਨਗਰ (ਮੋਹਾਲੀ) ‘ਚ ਸਫਾਈ ਦਾ ਕੰਮ ਪੂਰੀ ਤਰ੍ਹਾਂ ਰੁਕਿਆ ਪਿਆ ਹੈ ਜਿਸ ਕਾਰਨ ਥਾਂ ਥਾਂ ਗੰਦਗੀ ਦੇ ਢੇਰ ਲੱਗ ਚੁੱਕੇ ਹਨ ਇਹ ਸਭ ਕੁਝ ਮੋਹਾਲੀ ਕਾਰਪੋਰੇਸ਼ਨ ਦੇ ਮੇਅਰ ਅਤੇ ਸਾਬਕਾ ਵਿਧਾਇਕ ਦੀ ਸ਼ਹਿ ਉੱਤੇ ਕੀਤਾ ਜਾ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਮੁਹਾਲੀ ਕਾਰਪੋਰੇਸ਼ਨ ਦੇ ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕੀਤਾ |

ਮਨਜੀਤ ਸਿੰਘ ਸੇਠੀ, ਕੌਂਸਲਰ ਸਰਬਜੀਤ ਸਿੰਘ ਸਮਾਣਾ, ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਕੌਂਸਲਰ ਗੁਰਮੀਤ ਕੌਰ, ਕੌਂਸਲਰ ਅਰੁਣਾ ਵਸ਼ਿਸ਼ਟ ਅਤੇ ਰਵਿੰਦਰ ਸਿੰਘ ਕੁੰਭੜਾ ਦੇ ਨਾਲ ਸੈਕਟਰ -79 ਸਥਿਤ “ਆਪ” ਦੇ ਮੁੱਖ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ । ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਮੇਅਰ- ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਮੋਹਾਲੀ ਦੀ ਸਫਾਈ ਨੂੰ ਲੈ ਕੇ ਰਤਾ ਭਰ ਵੀ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਅਤੇ ਲੋਕਾਂ ਨੂੰ ਸਬਕ ਸਿਖਾਏ ਜਾਣ ਦੀਆਂ ਗੱਲਾਂ ਕਰਕੇ ਸਫ਼ਾਈ ਦਾ ਕੰਮ ਰੋਕ ਰੱਖਿਆ ਹੈ।

ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਸ਼ਹਿਰ ਦੇ ਰਿਹਾਇਸ਼ੀ ਏਰੀਏ ਵਿਚ ਅਤੇ ਵੱਡੇ ਸ਼ੋਅਰੂਮਾਂ ਅਤੇ ਬੂਥਾਂ ਦੇ ਬਾਹਰ ਲੋਕਾਂ ਵੱਲੋਂ ਅਣ ਅਧਿਕਾਰਤ ਤੌਰ ਤੇ ਕਬਜ਼ੇ ਕੀਤੇ ਹੋਏ ਹਨ ਜਿਨ੍ਹਾਂ ਨੂੰ ਛੁਡਾਏ ਜਾਣ ਦੇ ਲਈ ਕਾਰਪੋਰੇਸ਼ਨ ਵੱਲੋਂ ਕੁਝ ਨਹੀਂ ਕੀਤਾ ਜਾ ਰਿਹਾ । ਇਸ ਸਭ ਦੇ ਚੱਲਦਿਆਂ ਸ਼ਹਿਰ ਦੀ ਖ਼ੂਬਸੂਰਤੀ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ ਅਤੇ ਸ਼ਹਿਰ ਦੀ ਸਫਾਈ ਦੇ ਨਾਲ-ਨਾਲ ਹੋਰਨਾਂ ਕੰਮਾਂ ਵਿੱਚ ਰੁਕਾਵਟ ਦੇ ਕਾਰਨ ਸ਼ਹਿਰ ਖ਼ੂਬਸੂਰਤੀ ਦੇ ਗਰੇਡ ਪੱਖੋਂ ਵੀ ਲਗਾਤਾਰ ਪਿੱਛੇ ਹੁੰਦਾ ਜਾ ਰਿਹਾ ਹੈ ।

ਫੇਜ਼ -1 ਤੋਂ ਫੇਜ਼-11 ਤਕ ਸੀਵਰ ਲਾਈਨ ਦੇ ਚਲਦਿਆਂ ਸੜਕ ਦੀ ਮਾੜੀ ਹਾਲਤ : ਸੁਖਦੇਵ ਸਿੰਘ ਪਟਵਾਰੀ

“ਆਪ” ਦੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਫੇਜ਼ -1 ਤੋਂ ਫੇਜ਼-11 ਤੱਕ ਸੀਵਰ ਲਾਈਨ ਦੇ ਪ੍ਰੋਜੈਕਟ ਦੇ ਚਲਦਿਆਂ ਇਸ ‘ਤੇ ਨਾਲ ਲੱਗਣ ਵਾਲੀ ਸੜਕ ਦੀ ਹਾਲਤ ਖਸਤਾ ਬਣੀ ਹੋਈ ਹੈ। ਜਿਸ ਦੇ ਚੱਲਦਿਆਂ ਸੜਕ ਦੇ ਨਾਲ ਵਾਲੇ ਪਾਸੇ ਬਰਸਾਤ ਦੇ ਦਿਨਾਂ ਵਿੱਚ ਡੇਂਗੂ ਦਾ ਸਭ ਤੋਂ ਵੱਧ ਪ੍ਰਭਾਵ ਲੋਕਾਂ ਤੇ ਬਣਿਆ ਰਿਹਾ। ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਮੇਅਰ ਅਤੇ ਸਮੁੱਚਾ ਕਾਂਗਰਸੀ ਤਬਕਾ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ। ਸੁਖਦੇਵ ਸਿੰਘ ਪਟਵਾਰੀ ਨੇ ਕਿਹਾ ਕਿ ਆਉਣ ਵਾਲੇ ਸੈਸ਼ਨ ਦੇ ਵਿੱਚ ਕੌਂਸਲਰਾਂ ਵੱਲੋਂ ਫਿਰ ਤੋਂ ਇਹ ਮੰਗ ਰੱਖੀ ਜਾਵੇਗੀ

Scroll to Top