ਚੰਡੀਗੜ੍ਹ 17 ਨਵੰਬਰ 2022 : ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਮੋਹਾਲੀ ਦੇ 70 ਸੈਕਟਰ ’ਚ ਬੱਬੂ ਮਾਨ ਦਾ ਘਰ ਹੈ, ਜਿਥੇ ਪੁਲਸ ਸੁਰੱਖਿਆ ’ਚ ਵਾਧਾ ਕਰ ਦਿੱਤਾ ਗਿਆ ਹੈ। ਖਬਰ ਸਾਹਮਣੇ ਆਈ ਹੈ ਕਿ ਬੱਬੂ ਮਾਨ ਨੂੰ ਧਮਕੀ ਭਰੀ ਕਾਲ ਆਉਣ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਬੱਬੂ ਮਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਬੱਬੂ ਮਾਨ ਨੂੰ ਧਮਕੀ ਕਿਹੜੀ ਗੈਂਗ ਜਾਂ ਵਿਅਕਤੀ ਨੇ ਦਿੱਤੀ ਹੈ।
ਜਨਵਰੀ 19, 2025 2:00 ਬਾਃ ਦੁਃ