Site icon TheUnmute.com

ਬਾਬਰ ਆਜ਼ਮ ਨੇ ਸਾਰੇ ਫਾਰਮੈਟਾਂ ‘ਚ ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਦਿੱਤਾ ਅਸਤੀਫਾ

ਅਬੋਹਰ

ਚੰਡੀਗੜ੍ਹ, 15 ਨਵੰਬਰ 2023: ਵਨਡੇ ਵਿਸ਼ਵ ਕੱਪ 2023 ‘ਚ ਸ਼ਰਮਨਾਕ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਂਦੇ ਹੋਏ ਬਾਬਰ ਆਜ਼ਮ (Babar Azam) ਨੇ ਸਾਰੇ ਫਾਰਮੈਟਾਂ ‘ਚ ਪਾਕਿਸਤਾਨ ਕ੍ਰਿਕਟ ਟੀਮ ਦੀ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ ਹੈ। ਬਾਬਰ ਨੇ ਆਪਣੀ ਕਪਤਾਨੀ ‘ਚ ਟੀਮ ਨੂੰ ਵਨਡੇ ਰੈਂਕਿੰਗ ‘ਚ ਨੰਬਰ ਇਕ ‘ਤੇ ਪਹੁੰਚਾਇਆ ਸੀ। 29 ਸਾਲਾ ਬਾਬਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਪੋਸਟ ਰਾਹੀਂ ਇਹ ਐਲਾਨ ਕੀਤਾ।

ਉਨ੍ਹਾਂ (Babar Azam) ਨੇ ਲਿਖਿਆ, ‘ਅੱਜ ਮੈਂ ਸਾਰੇ ਫਾਰਮੈਟਾਂ ‘ਚ ਪਾਕਿਸਤਾਨ ਦੇ ਕਪਤਾਨ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ। ਇਹ ਇੱਕ ਮੁਸ਼ਕਲ ਫੈਸਲਾ ਹੈ, ਪਰ ਮੈਨੂੰ ਲੱਗਦਾ ਹੈ ਕਿ ਇਸ ਫੈਸਲੇ ਲਈ ਇਹ ਸਹੀ ਸਮਾਂ ਹੈ। ਪਾਕਿਸਤਾਨੀ ਮੀਡੀਆ ‘ਚ ਬਾਬਰ ਆਜ਼ਮ ਖਿਲਾਫ ਲਗਾਤਾਰ ਮਾਹੌਲ ਬਣਾਇਆ ਜਾ ਰਿਹਾ ਸੀ। ਇੱਥੋਂ ਤੱਕ ਕਿ ਬਾਬਰ ਦੀ ਨਿੱਜੀ ਗੱਲਬਾਤ ਵੀ ਰਾਸ਼ਟਰੀ ਟੀਵੀ ‘ਤੇ ਲੀਕ ਹੋ ਗਈ ਸੀ।

Exit mobile version