Site icon TheUnmute.com

ਆਯੁਰਵੈਦਿਕ ਡਾ. ਜਸਮੀਤ ਸਿੰਘ ਨੂੰ ਪੰਜਾਬ ਸਟੇਟ ਐਵਾਰਡ ਨਾਲ ਕੀਤਾ ਸਨਮਾਨਿਤ

Ayurvedic

ਫਿਰੋਜਪੁਰ 27 ਨਵੰਬਰ, 2023: ਪੰਜਾਬ ਸਰਕਾਰ ਦੇ ਬੋਰਡ ਆਫ ਆਯੁਰਵੈਦਿਕ (Ayurvedic) ਅਤੇ ਯੁਨਾਨੀ ਮਨਿਸਟਰੀ ਆਯੂਸ਼ ਵੱਲੋਂ ਸੂਬਾ ਪੱਧਰੀ ਸਮਾਗਮ ਚੰਡੀਗੜ੍ਹ ਵਿਖੇ ਕਰਵਾਇਆ ਗਿਆ , ਜਿਸ ਵਿੱਚ ਆਯੁਰਵੇਦਾ ਡੇ ਦੇ ਤੌਰ ਤੇ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਅਤੇ ਡਾਕਟਰ ਸੰਜੀਵ ਗੋਇਲ ਰਜਿਸਟਰਾਰ, ਡਾਕਟਰ ਰਕੇਸ਼ ਸ਼ਰਮਾ ਪ੍ਰਧਾਨ ਬੀ.ਓ.ਈ ਅਤੇ ਆਰ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ.

ਇਸ ਮੌਕੇ ਫਿਰੋਜ਼ਪੁਰ ਤੋਂ ਆਯੁਰਵੈਦਿਕ ਡਾਕਟਰ ਜਸਮੀਤ ਸਿੰਘ ਜੀ ਨੂੰ ਉਹਨਾਂ ਦੇ ਆਯੁਰਵੇਦ ਦੇ ਵਿੱਚ ਕੀਤੀ ਜਾ ਰਹੀ ਸੇਵਾ ਅਤੇ ਲਗਾਤਾਰ ਅਭਿਆਸ, ਲੋਕਾਂ ਨੂੰ ਨੈਸ਼ਨਲ/ਇੰਟਰਨੈਸ਼ਨਲ ਪੱਧਰ ਤੇ ਜਾਗਰੂਕਤਾ ਪੈਦਾ ਕਰਨ, ਰੋਗਾਂ ਤੋਂ ਮੁਕਤੀ ਦਿਵਾਉਣ ਲਈ ਸਨਮਾਨਿਤ ਕੀਤਾ ਗਿਆ.

ਇੱਥੇ ਜ਼ਿਕਰਯੋਗ ਹੈ ਕਿ ਡਾਕਟਰ ਜਸਮੀਤ ਸਿੰਘ ਜੋ ਕਿ ਪਿਛਲੇ ਸਮੇਂ ਲੰਡਨ ਵਿੱਚ ਵੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਇੰਟਰਨੈਸ਼ਨਲ ਪੰਜਾਬ ਰੇਡੀਓ ਲੰਡਨ ਤੇ ਆਪਣੀ ਹੈਲਥ ਟਾਲਕ ਸੈਸ਼ਨ ਵਿੱਚ ਸ਼ਮੂਲੀਅਤ ਕੀਤੀ। ਡਾਕਟਰ ਸਾਹਿਬ ਲਗਭਗ 10 ਸਾਲਾਂ ਤੋਂ ਫਿਰੋਜ਼ਪੁਰ ਵਿਖੇ ਆਪਣਾ ਕਲੀਨਕ ਧਵਨ ਕਲੋਨੀ ਵਿੱਚ ਚਲਾ ਰਹੇ ਹਨ, ਇਹ ਫਿਰੋਜ਼ਪੁਰ ਦੀ ਇੱਕ ਮਸ਼ਹੂਰ ਆਰਗਨਾਈਜੇਸ਼ਨ ਐਨ.ਆਈ. ਐੱਮ. ਏ. ਵਿਚ ਸਟੇਟ ਦੇ ਵੀ ਐਗਜੀਕਿਊਟਿਵ ਮੈਂਬਰ ਵੀ ਹਨ, ਜਿਸ ਦੇ ਪ੍ਰਧਾਨ ਡਾਕਟਰ ਦਲਜੀਤ ਸਿੰਘ ਅਤੇ ਸਕੱਤਰ ਡਾਕਟਰ ਪ੍ਰਵੀਨ ਗੋਇਲ ਵੱਲੋਂ ਡਾਕਟਰ ਸਾਹਿਬ ਦਾ ਨਿਘੇ ਤੌਰ ਤੇ ਸਵਾਗਤ ਕੀਤਾ ਗਿਆ।

ਡਾਕਟਰ ਜਸਮੀਤ ਸਿੰਘ ਵੱਲੋਂ ਸਮਾਜ ਭਲਾਈ ਅਤੇ ਖਿਡਾਰੀਆਂ ਦੀ ਉਤਸਾਹ ਲਈ ਆਮ ਤੌਰ ਤੇ ਉਹਨਾਂ ਨੂੰ ਆਯੁਰਵੇਦ ਤੇ ਦੇਸੀ ਖੁਰਾਕ ਪ੍ਰਤੀ ਜਾਗਰੂਕ ਕਰਨ ਲਈ ਹਮੇਸ਼ਾਂ ਯਤਨਸ਼ੀਲ ਹਨ ਅਤੇ ਪਿਛਲੇ ਸਮੇਂ ਵਿਚ ਉਹਨਾਂ ਬਿਹਤਰੀਨ ਉਪਰਾਲੇ ਕੀਤੇ ਹਨ, ਇਸ ਦੇ ਨਾਲ ਨਾਲ ਡਾਕਟਰ ਜਸਮੀਤ ਸਿੰਘ ਲੋਕਾਂ ਨੂੰ ਨਸ਼ਾ ਤਿਆਗਣ ਲਈ ਆਯੁਰਵੇਦ ਅਪਣਾਉਣ ਪੇਟ ਦੇ ਰੋਗਾਂ ਲਈ ਖੁਰਾਕ ਸੁਧਾਰਨ ਤੇ ਚਮੜੀ ਦੇ ਰੋਗ ਅਤੇ ਅਨੇਕਾਂ ਹੀ ਸਰੀਰਕ ਅਤੇ ਮਾਨਸਿਕ ਰੋਗਾਂ ਦਾ ਸਫਲ ਇਲਾਜ ਆਯੁਰਵੇਦ ਰਾਹੀਂ ਕਰ ਰਹੇ ਹਨ|

ਸਟੇਟ ਐਵਾਰਡ ਨਾਲ ਸਨਮਾਨ ਉਪਰੰਤ ਡਾਕਟਰ ਜਸਮੀਤ ਸਿੰਘ ਨੇ ਪੰਜਾਬ ਸਰਕਾਰ, ਸਿਹਤ ਵਿਭਾਗ ਦਾ ਧੰਨਵਾਦ ਕਰਦਿਆਂ ਆਯੁਰਵੈਦਿਕ (Ayurvedic) ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਆਯੁਰਵੇਦ ਦੀ ਸਮਰੱਥਾ ਦੀ ਵਰਤੋਂ ਕਰਕੇ ਬਿਮਾਰੀਆਂ ਅਤੇ ਮੌਤ ਦਰ ਨੂੰ ਘਟਾਉਣ ਲਈ ਆਯੁਰਵੇਦ ਨੂੰ ਉਤਸ਼ਾਹਿਤ ਕਰਨਾ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਰੋਗਾਂ ਦੀ ਰੋਕਥਾਮ ਅਤੇ ਨਰੋਈ ਸਿਹਤ ਆਯੁਰਵੇਦ ਦਾ ਮੁੱਖ ਉਦੇਸ਼ ਹੈ। ਉਹਨਾਂ ਕਿਹਾ ਕਿ ਆਯੁਰਵੈਦਿਕ ਦਵਾਈ ਦਾ ਮੁਢਲਾ ਟੀਚਾ ਲੋਕਾਂ ਨੂੰ ਨੁਸਖ਼ੇ ਵਾਲੀਆਂ ਦਵਾਈਆਂ, ਗੁੰਝਲਦਾਰ ਸਰਜਰੀਆਂ ਜਾਂ ਦਰਦਨਾਕ ਸਥਿਤੀਆਂ ਤੋਂ ਪੀੜਤ ਹੋਣ ਦੀ ਲੋੜ ਤੋਂ ਬਿਨਾਂ ਲੰਬੀ, ਸਿਹਤਮੰਦ ਅਤੇ ਸੰਤੁਲਿਤ ਜ਼ਿੰਦਗੀ ਜਿਉਣ ਵਿੱਚ ਮਦਦ ਕਰਨਾ ਹੈ।

ਉਹਨਾਂ ਕਿਹਾ ਕਿ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਆਯੁਰਵੇਦ ਵਿੱਚ ਕਿਸੇ ਬਿਮਾਰੀ ਤੋਂ ਦਿੱਤੀ ਜਾਣ ਵਾਲੀ ਰਾਹਤ ਅਸਥਾਈ ਨਹੀਂ ਹੈ। ਇੱਥੇ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰ ਦਿੱਤਾ ਜਾਂਦਾ ਹੈ । ਇਸ ਮੌਕੇ ਕਿਹਾ ਕਿ ਉਹ ਲੋਕਾਂ ਦੀ ਇਸ ਤਰ੍ਹਾਂ ਹੀ ਸੇਵਾ ਕਰਦੇ ਰਹਿਣਗੇ। ਸਟੇਟ ਐਵਾਰਡ ਮਿਲਣ ਤੇ ਲੋਕਾਂ ਅਤੇ ਸਨੇਹੀਆਂ ਵਲੋਂ ਵਧਾਈਆਂ ਮਿਲ ਰਹੀਆਂ ਹਨ ।

Exit mobile version