ਚੰਡੀਗੜ੍ਹ 7 ਜਨਵਰੀ 2022: ਪਾਕਿਸਤਾਨ (Pakistan) ਜੁਡੀਸ਼ੀਅਲ ਕਮਿਸ਼ਨ (ਜੇਸੀਪੀ) ਨੇ ਲਾਹੌਰ ਹਾਈ ਕੋਰਟ ਦੀ ਜਸਟਿਸ ਆਇਸ਼ਾ ਏ ਮਲਿਕ (ayesha a. malik) ਨੂੰ ਦੇਸ਼ ਦੀ ਸੁਪਰੀਮ ਕੋਰਟ (Supreme Court) ਵਿੱਚ ਨਿਯੁਕਤੀ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਉਹ ਸੁਪਰੀਮ ਕੋਰਟ ਵਿੱਚ ਪਾਕਿਸਤਾਨ ਦੀ ਪਹਿਲੀ ਮਹਿਲਾ ਜੱਜ ਬਣ ਗਈ ਹੈ।ਜੇਸੀਪੀ ਨੇ ਵੀਰਵਾਰ ਨੂੰ ਸ਼੍ਰੀਮਤੀ ਆਇਸ਼ਾ ਏ ਮਲਿਕ (ayesha a. malik) ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਦੀ ਅਗਵਾਈ ਵਾਲੇ ਪਾਕਿਸਤਾਨੀ ਨਿਆਂਇਕ ਕਮਿਸ਼ਨ ਨੇ ਬਹੁਮਤ (ਚਾਰ ਦੇ ਮੁਕਾਬਲੇ ਪੰਜ ਵੋਟਾਂ) ਦੇ ਆਧਾਰ ‘ਤੇ ਉਨ੍ਹਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ। ਇਹ ਦੂਜੀ ਵਾਰ ਹੈ, ਜਦੋਂ ਜੇਸੀਪੀ ਨੇ ਜਸਟਿਸ ਮਲਿਕ ਦੀ ਨਿਯੁਕਤੀ ਬਾਰੇ ਫੈਸਲਾ ਲੈਣ ਲਈ ਮੀਟਿੰਗ ਕੀਤੀ।
ਪਿਛਲੇ ਸਾਲ 9 ਸਤੰਬਰ ਨੂੰ ਜੇਸੀਪੀ ਦੀ ਵਿਸਤ੍ਰਿਤ ਮੀਟਿੰਗ ਦੌਰਾਨ, ਕਮਿਸ਼ਨ ਨੂੰ ਸਹਿਮਤੀ ਦੀ ਘਾਟ ਕਾਰਨ ਉਸਦੀ ਨਿਯੁਕਤੀ ਨੂੰ ਰੱਦ ਕਰਨ ਲਈ ਮਜਬੂਰ ਕੀਤਾ ਗਿਆ ਸੀ। ਪਾਕਿਸਤਾਨ ਬਾਰ ਕੌਂਸਲ (ਪੀਸੀਬੀ) ਨੇ ਵੀ ਜਸਟਿਸ ਮਲਿਕ ਦੀ ਨਿਯੁਕਤੀ ਦਾ ਵਿਰੋਧ ਕੀਤਾ ਸੀ।ਪੀਸੀਬੀ ਨੇ ਰੋਸ ਪ੍ਰਗਟਾਇਆ ਕਿ ਕਈ ਸੀਨੀਅਰ ਜੱਜਾਂ ਨੂੰ ਬਾਈਪਾਸ ਕਰਕੇ ਨਿਯੁਕਤੀ ਦਿੱਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਜੇਸੀਪੀ ਦੀ ਅਗਲੀ ਮੀਟਿੰਗ ਰੱਦ ਨਾ ਕੀਤੀ ਗਈ ਤਾਂ ਪੀਬੀਸੀ ਅਤੇ ਸਾਰੀਆਂ ਬਾਰ ਐਸੋਸੀਏਸ਼ਨਾਂ ਉੱਚ ਨਿਆਂਪਾਲਿਕਾ ਤੋਂ ਲੈ ਕੇ ਹੇਠਲੀਆਂ ਅਦਾਲਤਾਂ ਤੱਕ ਸਾਰੀਆਂ ਅਦਾਲਤੀ ਕਾਰਵਾਈਆਂ ਦਾ ਬਾਈਕਾਟ ਕਰਨਗੀਆਂ।