Site icon TheUnmute.com

ਅਵਧ ਬਿਹਾਰੀ ਚੌਧਰੀ ਸਰਬਸੰਮਤੀ ਨਾਲ ਚੁਣੇ ਗਏ ਬਿਹਾਰ ਵਿਧਾਨ ਸਭਾ ਦੇ ਨਵੇਂ ਸਪੀਕਰ

Awadh Bihari Chaudhary

ਚੰਡੀਗੜ 26 ਅਗਸਤ 2022: ਰਾਸ਼ਟਰੀ ਜਨਤਾ ਦਲ ਦੇ ਨੇਤਾ ਅਵਧ ਬਿਹਾਰੀ ਚੌਧਰੀ (Awadh Bihari Chaudhary) ਨੂੰ ਅੱਜ ਸਰਬਸੰਮਤੀ ਨਾਲ ਬਿਹਾਰ ਵਿਧਾਨ ਸਭਾ ਦਾ ਨਵਾਂ ਸਪੀਕਰ ਚੁਣ ਲਿਆ ਗਿਆ ਹੈ । ਬੀਤੇ ਕੁਝ ਦਿਨ ਪਹਿਲਾਂ ਸਪੀਕਰ ਵਿਜੇ ਕੁਮਾਰ ਸਿਨਹਾ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਅਹੁਦਾ ਖਾਲੀ ਸੀ। ਮਹਾਂਗਠਜੋੜ ਸਰਕਾਰ ਵੱਲੋਂ ਸਿਨਹਾ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਤੋਂ ਬਾਅਦ ਉਨ੍ਹਾਂ ਨੇ ਸਪੀਕਰ ਦਾ ਅਹੁਦਾ ਛੱਡ ਦਿੱਤਾ ਸੀ।

ਇਸ ਮਹੀਨੇ ਦੀ ਸ਼ੁਰੂਆਤ ‘ਚ ਬਿਹਾਰ ‘ਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਨਾਲ ਗੱਠਜੋੜ ਤੋੜ ਕੇ ਆਪਣੇ ਸਾਬਕਾ ਸਹਿਯੋਗੀ ਰਾਸ਼ਟਰੀ ਜਨਤਾ ਦਲ ‘ਚ ਸ਼ਾਮਲ ਹੋ ਗਏ ਸਨ। ਇਸ ਦੇ ਨਾਲ ਹੀ ਸੂਬੇ ਵਿੱਚ ਇੱਕ ਵਾਰ ਫਿਰ ਤੋਂ ਮਹਾਂਗਠਜੋੜ ਦੀ ਸਰਕਾਰ ਬਣੀ ਹੈ।

Exit mobile version