Site icon TheUnmute.com

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਐਲਨ ਮਸਕ ਨੂੰ ਦੱਸਿਆ ‘ਹੰਕਾਰੀ’, ਜਾਣੋ ਪੂਰਾ ਮਾਮਲਾ

Elon Musk

ਚੰਡੀਗੜ੍ਹ, 23 ਅਪ੍ਰੈਲ 2024: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਮੰਗਲਵਾਰ ਨੂੰ ਅਰਬਪਤੀ ਕਾਰੋਬਾਰੀ ਐਲਨ ਮਸਕ (Elon Musk) ਨੂੰ ‘ਹੰਕਾਰੀ’ ਦੱਸਿਆ। ਦੱਸਿਆ ਜਾ ਰਿਹਾ ਹੈ ਕਿ ਅਲਬਾਨੀਜ਼ ਆਸਟ੍ਰੇਲੀਆ ਦੇ ਸਿਡਨੀ ‘ਚ ਇਕ ਪਾਦਰੀ ਨੂੰ ਚਾਕੂ ਮਾਰਨ ਦੀ ਘਟਨਾ ਦੀ ਵੀਡੀਓ ਐਕਸ ਤੋਂ ਨਾ ਹਟਾਉਣ ‘ਤੇ ਮਸਕ ‘ਤੇ ਗੁੱਸੇ ਹੋ ਗਏ।

ਦਰਅਸਲ, ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਦੇ ਸਿਡਨੀ ਦੇ ਇੱਕ ਚਰਚ ਵਿੱਚ ਚਾਕੂ ਮਾਰਨ ਦੀ ਘਟਨਾ ਵਾਪਰੀ ਸੀ। ਇੱਥੇ ਇੱਕ 16 ਸਾਲ ਦੇ ਲੜਕੇ ਨੇ ਇੱਕ ਚਰਚ ਦੇ ਪਾਦਰੀ ‘ਤੇ ਇਸਲਾਮ ਦੀ ਆਲੋਚਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਚਾਕੂ ਮਾਰ ਦਿੱਤਾ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਆਸਟ੍ਰੇਲੀਆ ਦੇ ਦੂਰਸੰਚਾਰ ਰੈਗੂਲੇਟਰਾਂ ਨੇ ਬਾਅਦ ਵਿੱਚ ਐਕਸ ਨੂੰ ਇਸ ਵੀਡੀਓ ਨਾਲ ਸਬੰਧਤ ਕੁਝ ਪੋਸਟਾਂ ਅਤੇ ਟਿੱਪਣੀਆਂ ਨੂੰ ਹਟਾਉਣ ਲਈ ਕਿਹਾ।

ਹਾਲਾਂਕਿ ਐਕਸ ਵਲੋਂ ਇਸ ਮਾਮਲੇ ‘ਚ ਕਾਰਵਾਈ ਨਾ ਕੀਤੇ ਜਾਣ ‘ਤੇ ਆਸਟ੍ਰੇਲੀਆ ਦੀ ਅਦਾਲਤ ਨੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਟੈਲੀਕਾਮ ਰੈਗੂਲੇਟਰ ਦੇ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ। ਬਾਅਦ ਵਿੱਚ ਐਕਸ ਨੇ ਇਸ ਵੀਡੀਓ ਨੂੰ ਆਪਣੇ ਪਲੇਟਫਾਰਮ ਤੋਂ ਪੂਰੀ ਤਰ੍ਹਾਂ ਹਟਾਉਣ ਦੀ ਬਜਾਏ ਸਿਰਫ ਆਸਟ੍ਰੇਲੀਆ ਵਿੱਚ ਸਥਿਤ ਉਪਭੋਗਤਾਵਾਂ ਲਈ ਹਟਾ ਦਿੱਤਾ। ਐਕਸ ਦੀ ਦਲੀਲ ਸੀ ਕਿ ਆਸਟ੍ਰੇਲੀਅਨ ਸਰਕਾਰ ਦੁਨੀਆ ਭਰ ਵਿੱਚ ਦਿਖਾਈ ਗਈ ਸਮੱਗਰੀ ਨੂੰ ਲੈ ਕੇ ਮਨਮਾਨੀ ਨਹੀਂ ਕਰ ਸਕਦੀ।

ਇਸ ਤੋਂ ਬਾਅਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਐਕਸ ਦੇ ਮਾਲਕ ਐਲਨ ਮਸਕ (Elon Musk) ‘ਤੇ ਨਿਸ਼ਾਨਾ ਸਾਧਿਆ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਕੰਪਨੀਆਂ ਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਪਰ ਮਸਕ ਇਸ ਹਿੰਸਾ ਨਾਲ ਭਰੀ ਸਮੱਗਰੀ ਨੂੰ ਆਪਣੇ ਪਲੇਟਫਾਰਮ ‘ਤੇ ਰੱਖਣ ਲਈ ਲੜ ਰਹੇ ਹਨ। “ਅਸੀਂ ਇਸ ਹੰਕਾਰੀ ਅਰਬਪਤੀ ਨਾਲ ਨਜਿੱਠਣ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਾਂਗੇ | ਜੋ ਉਹ ਸੋਚਦਾ ਹੈ ਕਿ ਉਹ ਕਾਨੂੰਨ ਅਤੇ ਆਮ ਮਰਿਆਦਾ ਤੋਂ ਉੱਪਰ ਹੈ |

Exit mobile version