July 7, 2024 1:05 pm
ਸ਼ੇਨ ਵਾਰਨ

ਆਸਟ੍ਰੇਲੀਆ ਦੇ ਮਹਾਨ ਸਪਿਨ ਗੇਂਦਬਾਜ ਸ਼ੇਨ ਵਾਰਨ ਦਾ ਹੋਇਆ ਦਿਹਾਂਤ

ਚੰਡੀਗੜ੍ਹ 04 ਮਾਰਚ 2022: ਦੁਨੀਆ ਦੇ ਮਹਾਨ ਸਪਿਨਰਾਂ ‘ਚੋਂ ਇਕ ਆਸਟ੍ਰੇਲੀਆ ਦੇ ਸ਼ੇਨ ਵਾਰਨ ਦਾ ਦਿਹਾਂਤ ਹੋ ਗਿਆ ਹੈ। ਉਹ 52 ਸਾਲਾਂ ਦੇ ਸਨ। ਫੌਕਸ ਸਪੋਰਟਸ ਨਿਊਜ਼ ਦੇ ਅਨੁਸਾਰ ਵਾਰਨ ਕੋਹ ਸਾਮੂਈ ਥਾਈਲੈਂਡ ਵਿੱਚ ਸੀ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਵਾਰਨ ਦੀ ਪ੍ਰਬੰਧਕੀ ਟੀਮ ਵੱਲੋਂ ਜਾਰੀ ਬਿਆਨ ਮੁਤਾਬਕ ਸ਼ੇਨ ਕੋਹ ਸਾਮੂਈ ਦੇ ਇੱਕ ਵਿਲਾ ਵਿੱਚ ਬੇਹੋਸ਼ ਪਾਇਆ ਗਿਆ। ਬਾਅਦ ਵਿੱਚ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।

ਸ਼ੇਨ ਵਾਰਨ

ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਤੋਂ ਬਾਅਦ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦਾ ਰਿਕਾਰਡ ਵਾਰਨ ਦੇ ਨਾਂ ਹੈ। ਉਸਨੇ 1992 ਤੋਂ 2007 ਤੱਕ 145 ਟੈਸਟ ਮੈਚ ਖੇਡੇ, ਜਿਸ ਵਿੱਚ ਉਸਨੇ 25.41 ਦੀ ਗੇਂਦਬਾਜ਼ੀ ਔਸਤ ਨਾਲ 708 ਵਿਕਟਾਂ ਲਈਆਂ। ਮੁਰਲੀਧਰਨ ਨੇ ਟੈਸਟ ‘ਚ 800 ਵਿਕਟਾਂ ਹਾਸਲ ਕੀਤੀਆਂ ਹਨ।

1993 ਤੋਂ 2005 ਤੱਕ ਵਾਰਨ ਨੇ 194 ਵਨਡੇ ਮੈਚਾਂ ‘ਚ 293 ਵਿਕਟਾਂ ਲਈਆਂ। 1999 ਦੇ ਕ੍ਰਿਕੇਟ ਵਿਸ਼ਵ ਕੱਪ ਦੀ ਜੇਤੂ ਆਸਟਰੇਲਿਆਈ ਟੀਮ ਵਿੱਚ ਉਹ ਅਹਿਮ ਭੂਮਿਕਾ ਨਿਭਾ ਰਿਹਾ ਸੀ। ਵਾਰਨ, ਮੁਰਲੀਧਰਨ ਤੋਂ ਬਾਅਦ, ਟੈਸਟ ਅਤੇ ਵਨਡੇ ਮੈਚਾਂ ਵਿੱਚ ਮਿਲਾ ਕੇ 1000 ਤੋਂ ਵੱਧ ਅੰਤਰਰਾਸ਼ਟਰੀ ਵਿਕਟਾਂ ਲੈਣ ਵਾਲਾ ਦੁਨੀਆ ਦਾ ਦੂਜਾ ਗੇਂਦਬਾਜ਼ ਬਣ ਗਿਆ ਸੀ ।