August 22, 2024 8:06 pm
Yuki Bhambri wins Australian Open

ਯੂਕੀ ਭਾਂਬਰੀ ਨੇ ਆਸਟ੍ਰੇਲੀਅਨ ਓਪਨ ‘ਚ ਦਰਜ ਕੀਤੀ ਸ਼ਾਨਦਾਰ ਜਿੱਤ, ਦੂਜੇ ਦੌਰ ‘ਚ ਕੀਤਾ ਪ੍ਰਵੇਸ਼

ਚੰਡੀਗੜ੍ਹ 11 ਜਨਵਰੀ 2022: ਟੈਨਿਸ ਕੋਰਟ ‘ਤੇ ਸ਼ਾਨਦਾਰ ਵਾਪਸੀ ਕਰਦੇ ਹੋਏ ਭਾਰਤ ਦੇ ਯੂਕੀ ਭਾਂਬਰੀ (Yuki Bhambri) ਨੇ ਜੂ ਡੋਮਿੰਗੁਏਜ਼ ਨੂੰ ਸਿੱਧੇ ਸੈੱਟਾਂ ‘ਚ ਹਰਾ ਕੇ ਆਸਟ੍ਰੇਲੀਅਨ ਓਪਨ (Australian Open) ਕੁਆਲੀਫਾਇਰ ਦੇ ਦੂਜੇ ਦੌਰ ‘ਚ ਪ੍ਰਵੇਸ਼ ਕੀਤਾ। ਗੋਡੇ ਦੀ ਸੱਟ ਕਾਰਨ 2018 ਯੂਐਸ ਓਪਨ ਤੋਂ ਬਾਅਦ ਗ੍ਰੈਂਡ ਸਲੈਮ ਪੱਧਰ ‘ਤੇ ਵਾਪਸੀ ਕਰ ਰਹੇ ਯੂਕੀ ਭਾਂਬਰੀ (Yuki Bhambri) ਨੇ 248ਵੀਂ ਰੈਂਕਿੰਗ ਦੇ ਪੁਰਤਗਾਲੀ ਖਿਡਾਰੀ ਨੂੰ 68 ਮਿੰਟਾਂ ‘ਚ 6.4, 6.2 ਨਾਲ ਹਰਾਇਆ। ਸ਼ੁਰੂਆਤ ‘ਚ ਯੂਕੀ ਨੂੰ ਆਪਣੀਆਂ ਮਾਸੂਮ ਗਲਤੀਆਂ ‘ਤੇ ਕਾਬੂ ਪਾਉਣਾ ਮੁਸ਼ਕਲ ਲੱਗਾ ਪਰ ਬਾਅਦ ‘ਚ ਉਸ ਨੇ ਰਫਤਾਰ ਫੜ ਲਈ। ਭਾਰਤ ਦੇ ਰਾਮਕੁਮਾਰ ਰਾਮਨਾਥਨ ਅਤੇ ਅੰਕਿਤਾ ਰੈਨਾ ਵੀ ਅੱਜ ਆਪਣੇ ਪਹਿਲੇ ਦੌਰ ਦੇ ਮੈਚ ਖੇਡਣਗੇ।