Site icon TheUnmute.com

Australian Open: ਸਾਨੀਆ ਮਿਰਜ਼ਾ ਤੇ ਰਾਜੀਵ ਦੀ ਜੋੜੀ ਕੁਆਰਟਰ ਫਾਈਨਲ ‘ਚ ਪੁੱਜੀ

Australian Open

ਚੰਡੀਗੜ੍ਹ 24 ਜਨਵਰੀ 2022: ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ (Sania Mirza) ਨੇ ਆਪਣੇ ਅਮਰੀਕੀ ਜੋੜੀਦਾਰ ਰਾਜੀਵ ਰਾਮ ਦੇ ਨਾਲ ਐਤਵਾਰ ਨੂੰ ਆਸਟ੍ਰੇਲੀਅਨ ਓਪਨ (Australian Open) ਦੇ ਮਿਕਸਡ ਡਬਲਜ਼ ਦੇ ਕੁਆਰਟਰ ਫਾਈਨਲ ਚ ਪ੍ਰਵੇਸ਼ ਕਰ ਲਿਆ ਹੈ । ਦੂਜੇ ਦੌਰ ਦੇ ਮੈਚ ਵਿੱਚ ਭਾਰਤ-ਅਮਰੀਕੀ ਜੋੜੀ ਨੇ ਆਸਟਰੇਲੀਆ ਦੇ ਐਲੇਨ ਪੇਰੇਜ਼ ਅਤੇ ਨੀਦਰਲੈਂਡ ਦੇ ਮੈਟਵੇ ਮਿਡਲਕੋਪ ਨੂੰ 7-6 (8-6), 6-4 ਨਾਲ ਹਰਾ ਦਿੱਤਾ । ਸਾਨੀਆ (Sania Mirza) ਅਤੇ ਰਾਮ ਦਾ ਅਗਲਾ ਮੁਕਾਬਲਾ ਆਸਟ੍ਰੇਲੀਆਈ ਵਾਈਲਡ ਕਾਰਡ ਜੋੜੀ ਸਮੰਥਾ ਸਟੋਸੂਰ-ਮੈਥਿਊ ਐਬਡੇਨ ਅਤੇ ਜੈਮੀ ਫੋਰਲਿਸ-ਜੇਸਨ ਕਾਬਲਰ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। ਇਸ ਤੋਂ ਪਹਿਲਾਂ ਮਿਰਜ਼ਾ ਅਤੇ ਰਾਮ ਨੇ ਪਹਿਲੇ ਦੌਰ ਵਿੱਚ ਅਲੈਗਜ਼ੈਂਡਰਾ ਕ੍ਰੂਨਿਕ ਅਤੇ ਨਿਕੋਲਾ ਕਾਸਿਕ ਦੀ ਸਰਬੀਆਈ ਜੋੜੀ ਨੂੰ ਹਰਾਇਆ ਸੀ।

Exit mobile version