Site icon TheUnmute.com

Australian Open 2025: ਆਸਟ੍ਰੇਲੀਅਨ ਓਪਨ ‘ਚ ਨੋਵਾਕ ਜੋਕੋਵਿਚ ਦੀ 99ਵੀਂ ਜਿੱਤ, ਸੈਮੀਫਾਈਨਲ ‘ਚ ਪਹੁੰਚੇ

Australian Open 2025

ਚੰਡੀਗੜ੍ਹ, 22 ਜਨਵਰੀ 2025: Australian Open 2025 News: ਨੋਵਾਕ ਜੋਕੋਵਿਚ (Novak Djokovic) ਨੇ ਆਸਟ੍ਰੇਲੀਅਨ ਓਪਨ 2025 ਦੇ ਕੁਆਰਟਰ ਫਾਈਨਲ ‘ਚ ਕਾਰਲੋਸ ਅਲਕਾਰੇਜ਼ ਨੂੰ 4-6, 6-4, 6-3, 6-4 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ | ਮੰਗਲਵਾਰ ਨੂੰ ਖੇਡੇ ਇਸ ਮੈਚ ‘ਚ ਜੋਕੋਵਿਚ ਨੂੰ ਪਹਿਲੇ ਸੈੱਟ ‘ਚ 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਤੋਂ ਬਾਅਦ 37 ਸਾਲਾ ਸਟਾਰ ਖਿਡਾਰੀ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਲਗਾਤਾਰ ਤਿੰਨ ਸੈੱਟ ਜਿੱਤ ਕੇ ਮੈਚ ਜਿੱਤ ਲਿਆ। ਇਸ ਜਿੱਤ ਦੇ ਨਾਲ ਜੋਕੋਵਿਚ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ।

ਜੋਕੋਵਿਚ ਆਸਟ੍ਰੇਲੀਅਨ ਓਪਨ ‘ਚ ਆਪਣੀ 99ਵੀਂ ਜਿੱਤ ਨਾਲ ਰਿਕਾਰਡ 25ਵੇਂ ਗ੍ਰੈਂਡ ਸਲੈਮ ਖਿਤਾਬ ਦੇ ਨੇੜੇ ਪਹੁੰਚ ਗਿਆ। ਜੋਕੋਵਿਚ ਨੇ ਅਲਕਾਰੇਜ਼ ਨੂੰ ਹਰਾ ਕੇ, ਜੋ ਕਿ ਉਸ ਤੋਂ 16 ਸਾਲ ਛੋਟਾ ਹੈ, 12ਵੀਂ ਵਾਰ ਮੁਕਾਬਲੇ ਦੇ ਆਖਰੀ ਚਾਰ ‘ਚ ਆਪਣੀ ਜਗ੍ਹਾ ਪੱਕੀ ਕੀਤੀ।

ਹੁਣ ਜੋਕੋਵਿਚ ਦਾ ਸਾਹਮਣਾ ਵਿਸ਼ਵ ਦੇ ਨੰਬਰ-2 ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਵੇਗਾ। ਜ਼ਵੇਰੇਵ ਨੇ ਇੱਕ ਹੋਰ ਕੁਆਰਟਰ ਫਾਈਨਲ ‘ਚ ਦੁਨੀਆ ਦੇ 12ਵੇਂ ਨੰਬਰ ਦੇ ਅਮਰੀਕੀ ਖਿਡਾਰੀ ਟੌਮੀ ਪਾਲ ਨੂੰ 7-6 (1), 7-6 (0), 2-6, 6-1 ਨਾਲ ਹਰਾਇਆ। ਇਹ ਮੈਚ 24 ਜਨਵਰੀ ਨੂੰ ਖੇਡਿਆ ਜਾਵੇਗਾ।

ਇਸ ਮੈਚ (Australian Open 2025) ਨੂੰ ਜਿੱਤਣ ਤੋਂ ਬਾਅਦ ਜੋਕੋਵਿਚ ਨੇ ਕਿਹਾ, ‘ਕਾਸ਼ ਅੱਜ ਦਾ ਮੈਚ ਫਾਈਨਲ ਹੁੰਦਾ।’ ਇਹ ਮੇਰੇ ਵੱਲੋਂ ਇਸ ਕੋਰਟ ‘ਤੇ ਜਾਂ ਕਿਸੇ ਵੀ ਕੋਰਟ ‘ਤੇ ਖੇਡੇ ਗਏ ਸਭ ਤੋਂ ਮਹਾਨ ਮੈਚਾਂ ‘ਚੋਂ ਇੱਕ ਸੀ। 31 ਸਾਲਾ ਟੈਨਿਸ ਸਟਾਰ ਲਗਾਤਾਰ ਦੂਜੇ ਸਾਲ ਸੈਮੀਫਾਈਨਲ ‘ਚ ਪਹੁੰਚਿਆ।

Read More: Tennis: ਨੋਵਾਕ ਜੋਕੋਵਿਚ ਸਭ ਤੋਂ ਵੱਧ ਗ੍ਰੈਂਡ ਸਲੈਮ ਮੈਚ ਖੇਡਣ ਵਾਲਾ ਖਿਡਾਰੀ ਬਣਿਆ, ਰੋਜਰ ਫੈਡਰਰ ਦਾ ਤੋੜਿਆ ਰਿਕਾਰਡ

Exit mobile version