July 7, 2024 7:12 pm
Josh Hazlewood

ਪਾਕਿਸਤਾਨ ਦੌਰੇ ਨੂੰ ਲੈ ਕੇ ਆਸਟਰੇਲੀਆਈ ਗੇਂਦਬਾਜ ਹੇਜ਼ਲਵੁੱਡ ਨੇ ਦਿੱਤਾ ਵੱਡਾ ਬਿਆਨ

ਚੰਡੀਗੜ੍ਹ 02 ਫਰਵਰੀ 2022: ਆਸਟਰੇਲੀਆਈ ਕ੍ਰਿਕਟ ਟੀਮ (Australian cricket team) ਦੇ ਮਾਰਚ ‘ਚ ਪਾਕਿਸਤਾਨ ਦਾ ਦੌਰਾ ਕੀਤਾ ਜਾ ਸਕਦਾ ਹੈ| ਆਸਟਰੇਲੀਆਈ ਕ੍ਰਿਕਟ ਟੀਮ ਤੇ 1998 ਦੇ ਬਾਅਦ ਇਹ ਪਹਿਲਾ ਪਾਕਿਸਤਾਨ ਦਾ ਦੌਰਾ ਹੋਵੇਗਾ। ਇਸ ਦੌਰਾਨ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ (Josh Hazlewood) ਨੇ ਇਸ ਦੌਰੇ ਤੋਂ ਪਹਿਲਾਂ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵਲੋਂ ਕੁਝ ਖਿਡਾਰੀ ਸੁਰੱਖਿਆ ਚਿੰਤਾਵਾਂ ਕਾਰਨ ਪਾਕਿਸਤਾਨ ਦਾ ਦੌਰਾ ਨਹੀਂ ਕਰਨਾ ਚਾਹੁੰਦੇ ਤਾਂ ਉਨ੍ਹਾਂ ਨੂੰ ਹੈਰਾਨਗੀ ਨਹੀਂ ਹੋਵੇਗੀ। ਜੋਸ਼ ਹੇਜ਼ਲਵੁੱਡ (Josh Hazlewood) ਨੇ ਕਿਹਾ ਕਿ ਉੱਥੇ ਬਹੁਤ ਸਾਰੀਆਂ ਚੀਜ਼ਾਂ ਹਨ ਤੇ ਸੀ. ਏ. ਤੇ ਏ. ਸੀ. ਏ. ਵਲੋਂ ਬਹੁਤ ਕੰਮ ਕੀਤਾ ਗਿਆ ਹੈ। ਇਸ ਲਈ ਖਿਡਾਰੀਆਂ ਨੂੰ ਕਾਫ਼ੀ ਭਰੋਸਾ ਹੈ ਪਰ ਯਕੀਨੀ ਤੌਰ ‘ਤੇ ਖਿਡਾਰੀਆਂ ਨੂੰ ਕੁਝ ਚਿੰਤਾਵਾਂ ਹੋਣਗੀਆ ਤੇ ਮੈਂ ਵੀ ਕਰਾਂਗਾ।ਜੇਕਰ ਉਨ੍ਹਾਂ ‘ਚੋਂ ਕੁਝ ਖਿਡਾਰੀ ਪਾਕਿਸਤਾਨ ਦਾ ਦੌਰਾ ਨਹੀਂ ਕਰਦੇ ਹਨ ਤਾਂ ਹੈਰਾਨ ਨਾ ਹੋਵੋ ਤੇ ਇਹ ਬਹੁਤ ਉਚਿਤ ਹੈ। ਖਿਡਾਰੀ ਆਪਣੇ ਪਰਿਵਾਰਾਂ ਦੇ ਨਾਲ ਇਸ ‘ਤੇ ਚਰਚਾ ਕਰਨਗੇ… ਤੇ ਇਕ ਜਵਾਬ ਦੇ ਨਾਲ ਆਉਣਗੇ ਤੇ ਹਰ ਕੋਈ ਇਸ ਦਾ ਸਨਮਾਨ ਕਰਦਾ ਹੈ।