Novak Djokovic

ਆਸਟ੍ਰੇਲੀਆ ਸਰਕਾਰ ਨੇ ਨੋਵਾਕ ਜੋਕੋਵਿਚ ਦਾ ਵੀਜ਼ਾ ਫਿਰ ਕੀਤਾ ਰੱਦ

ਚੰਡੀਗੜ੍ਹ 14 ਜਨਵਰੀ 2022: ਨੋਵਾਕ ਜੋਕੋਵਿਚ ਅਤੇ ਆਸਟ੍ਰੇਲੀਆਈ ਸਰਕਾਰ (Australian government) ਵਿਚਾਲੇ ਚੱਲ ਰਿਹਾ ਵਿਵਾਦ ਵਧ ਗਿਆ ਹੈ। ਆਸਟ੍ਰੇਲੀਆ ਸਰਕਾਰ ਨੇ ਨੋਵਾਕ ਜੋਕੋਵਿਚ (Novak Djokovic) ਦਾ ਵੀਜ਼ਾ ਫਿਰ ਰੱਦ ਕਰ ਦਿੱਤਾ ਹੈ।,ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੇ ਨੰਬਰ ਇੱਕ ਟੈਨਿਸ ਖਿਡਾਰੀ ਨੂੰ ਕੋਰੋਨਾ ਵਾਇਰਸ ਟੀਕਾ ਨਹੀਂ ਲੱਗਿਆ ਅਤੇ ਇਹ ਦੂਜਿਆਂ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਜੋਕੋਵਿਚ ‘ਤੇ ਪਹਿਲਾਂ ਅਦਾਲਤ ਨੇ ਪਾਬੰਦੀ ਲਗਾ ਦਿੱਤੀ ਸੀ ਅਤੇ ਸੋਮਵਾਰ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ ਤੋਂ ਰਿਹਾਅ ਹੋ ਗਿਆ ਸੀ, ਪਰ ਹੁਣ ਨੋਵਾਕ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਉਸ ‘ਤੇ ਤਿੰਨ ਸਾਲ ਲਈ ਆਸਟ੍ਰੇਲੀਅਨ ਓਪਨ ਤੋਂ ਵੀ ਪਾਬੰਦੀ ਲਗਾਈ ਜਾ ਸਕਦੀ ਹੈ।

ਨੋਵਾਕ ਜੋਕੋਵਿਚ (Novak Djokovic) ਦਾ ਵੀਜ਼ਾ ਦੂਜੀ ਵਾਰ ਰੱਦ ਹੋਣ ਕਾਰਨ ਨੋਵਾਕ ਨੂੰ ਵੱਡਾ ਝਟਕਾ ਲੱਗਾ ਹੈ। ਉਸ ‘ਤੇ ਤਿੰਨ ਸਾਲ ਲਈ ਆਸਟ੍ਰੇਲੀਅਨ ਓਪਨ ਤੋਂ ਵੀ ਪਾਬੰਦੀ ਲਗਾਈ ਜਾ ਸਕਦੀ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਐਲੇਕਸ ਹਾਕ ਨੇ ਵੀਜ਼ਾ ਰੱਦ ਕਰਨ ਦੇ ਫੈਸਲੇ ਨੂੰ ਆਪਣੇ ਨਿੱਜੀ ਅਧਿਕਾਰ ‘ਤੇ ਅਦਾਲਤ ‘ਚ ਚੁਣੌਤੀ ਦਿੱਤੀ ਸੀ।ਦੁਨੀਆ ਦੇ ਮਹਾਨ ਟੈਨਿਸ ਖਿਡਾਰੀਆਂ ਵਿੱਚੋਂ ਇੱਕ ਨੋਵਾਕ ਜੋਕੋਵਿਚ ਦਾ ਵੀਜ਼ਾ ਰੱਦ ਹੋਣ ਕਾਰਨ ਹੁਣ ਆਸਟ੍ਰੇਲੀਅਨ ਓਪਨ ਵਿੱਚ ਖੇਡਣ ਦੀ ਸੰਭਾਵਨਾ ਨਹੀਂ ਹੈ। ਉਸ ਨੇ ਆਪਣੇ ਕਰੀਅਰ ਵਿੱਚ 20 ਗਰੈਂਡ ਸਲੈਮ ਖ਼ਿਤਾਬ ਜਿੱਤੇ ਹਨ। ਇਸ ਤੋਂ ਪਹਿਲਾਂ ਵੀ ਉਸ ਦਾ ਵੀਜ਼ਾ ਆਸਟ੍ਰੇਲੀਆ ਸਰਕਾਰ ਨੇ ਰੱਦ ਕਰ ਦਿੱਤਾ ਸੀ। ਫਿਰ ਅਦਾਲਤੀ ਕਾਰਵਾਈ ਤੋਂ ਬਾਅਦ ਉਸ ਦੇ ਕਾਗਜ਼ ਵਾਪਿਸ ਆ ਗਏ ਅਤੇ ਉਸ ਨੂੰ ਆਸਟ੍ਰੇਲੀਅਨ ਓਪਨ ਦੇ ਮੁੱਖ ਡਰਾਅ ਵਿਚ ਸਿੱਧੀ ਥਾਂ ਮਿਲ ਗਈ, ਪਰ ਵੀਜ਼ਾ ਮੁੜ ਰੱਦ ਹੋਣ ਕਾਰਨ ਇਸ ਖਿਡਾਰੀ ਦੇ ਖੇਡਣ ਦੀ ਸੰਭਾਵਨਾ ਘੱਟ ਜਾਪਦੀ ਹੈ।

ਇਸ ਕਾਰਨ ਨੋਵਾਕ ਦਾ ਵੀਜ਼ਾ ਰੱਦ ਹੋ ਗਿਆ

ਪਿਛਲੇ ਹਫਤੇ ਮੈਲਬੌਰਨ ਪਹੁੰਚਣ ‘ਤੇ ਆਸਟ੍ਰੇਲੀਆ ਬਾਰਡਰ ਫੋਰਸ ਨੇ ਉਸਦਾ ਵੀਜ਼ਾ ਰੱਦ ਕਰ ਦਿੱਤਾ ਸੀ ਕਿਉਂਕਿ ਉਹ ਆਸਟ੍ਰੇਲੀਆ ਦੇ ਸਖਤ ਕੋਰੋਨਾ ਟੀਕਾਕਰਨ ਨਿਯਮਾਂ ਤੋਂ ਮੈਡੀਕਲ ਛੋਟ ਲਈ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਸੀ। ਉਸ ਨੇ ਚਾਰ ਰਾਤਾਂ ਸੇਗਰੇਸ਼ਨ ਹੋਟਲ ਵਿਚ ਬਿਤਾਈਆਂ, ਜਿਸ ਤੋਂ ਬਾਅਦ ਸੋਮਵਾਰ ਨੂੰ ਜੱਜ ਨੇ ਉਸ ਦੇ ਹੱਕ ਵਿਚ ਫੈਸਲਾ ਸੁਣਾਇਆ।

Scroll to Top