Site icon TheUnmute.com

ਆਸਟ੍ਰੇਲੀਆਈ ਕਪਤਾਨ ਆਰੋਨ ਫਿੰਚ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

Aaron Finch

ਚੰਡੀਗੜ੍ਹ 10 ਸਤੰਬਰ 2022: ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਆਰੋਨ ਫਿੰਚ (Aaron Finch) ਨੇ ਕੇਰਨਸ ‘ਚ ਨਿਊਜ਼ੀਲੈਂਡ ਖ਼ਿਲਾਫ ਸੀਰੀਜ਼ ਦੇ ਆਖਰੀ ਵਨਡੇ ਤੋਂ ਬਾਅਦ 50 ਓਵਰਾਂ ਦੇ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਉਹ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਵਿੱਚ ਟੀ-20 ਟੀਮ ਦੀ ਕਪਤਾਨੀ ਜਾਰੀ ਰੱਖਣਗੇ |

ਇਸ ਦੌਰਾਨ ਆਰੋਨ ਫਿੰਚ (Aaron Finch) ਨੇ ਕਿਹਾ, ”ਇਹ ਕੁਝ ਸ਼ਾਨਦਾਰ ਯਾਦਾਂ ਦੇ ਨਾਲ ਸ਼ਾਨਦਾਰ ਯਾਤਰਾ ਰਹੀ ਹੈ। ਮੈਂ ਕੁਝ ਮਹਾਨ ਵਨਡੇ ਟੀਮਾਂ ਦਾ ਹਿੱਸਾ ਬਣਿਆ ਇਹ ਮੇਰੇ ਲਈ ਬਹੁਤ ਖੁਸ਼ਕਿਸਮਤ ਵਾਲੀ ਗੱਲ ਹੈ ।ਉਸ ਨੇ ਕਿਹਾ ਕਿ ਅਗਲੇ ਵਿਸ਼ਵ ਕੱਪ ਦੀ ਤਿਆਰੀ ਕਰਨ ਅਤੇ ਜਿੱਤਣ ਦਾ ਸਭ ਤੋਂ ਵਧੀਆ ਮੌਕਾ ਦੇਣ ਦਾ ਸਮਾਂ ਆ ਗਿਆ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰੀ ਇਸ ਮੁਕਾਮ ਤੱਕ ਦੀ ਯਾਤਰਾ ਵਿੱਚ ਮੇਰੀ ਮਦਦ ਕੀਤੀ ਅਤੇ ਸਮਰਥਨ ਕੀਤਾ |

Exit mobile version