Site icon TheUnmute.com

ਆਸਟ੍ਰੇਲੀਆ ਦਾ ਛੇਵੀਂ ਵਾਰ ਕ੍ਰਿਕਟ ਵਿਸ਼ਵ ‘ਤੇ ਕਬਜ਼ਾ, ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ

ਚੰਡੀਗੜ੍ਹ 19 ਨਵੰਬਰ 2023: ਆਸਟ੍ਰੇਲੀਆ ਨੇ ਛੇਵੀਂ ਵਾਰ ਕ੍ਰਿਕਟ ਵਿਸ਼ਵ ‘ਤੇ ਕਬਜ਼ਾ ਕਰ ਲਿਆ ਹੈ , ਆਸਟ੍ਰੇਲੀਆ ਨੇ ਭਾਰਤ ਨੂੰ ਵਿਸ਼ਵ ਕੱਪ ਦੇ ਫਾਈਨਲ ਵਿੱਚ 6 ਵਿਕਟਾਂ ਨਾਲ ਹਰਾਇਆ ਹੈ |

ਲਗਾਤਾਰ 10 ਮੈਚ ਜਿੱਤ ਕੇ ਫਾਈਨਲ ‘ਚ ਪੁੱਜੀ ਭਾਰਤੀ ਟੀਮ 11ਵੇਂ ਮੈਚ ਤੋਂ ਖੁੰਝ ਗਈ। ਉਸ ਦਾ 12 ਸਾਲ ਬਾਅਦ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਟੀਮ ਇੰਡੀਆ 2003 ਵਿੱਚ ਫਾਈਨਲ ਵਿੱਚ ਆਸਟਰੇਲੀਆ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਨਹੀਂ ਲੈ ਸਕੀ। ਹੁਣ ਕਰੋੜਾਂ ਪ੍ਰਸ਼ੰਸਕਾਂ ਨੂੰ ਦੋ ਫਾਈਨਲਾਂ ‘ਚ ਹਾਰ ਦਾ ਬੋਝ ਆਪਣੇ ਮੋਢਿਆਂ ‘ਤੇ ਚੁੱਕਣਾ ਪਵੇਗਾ। ਵਿਰਾਟ ਕੋਹਲੀ (54) ਅਤੇ ਕੇਐਲ ਰਾਹੁਲ (66) ਦੀ ਬਦੌਲਤ ਭਾਰਤ ਇਸ ਸਕੋਰ ਤੱਕ ਪਹੁੰਚ ਸਕਿਆ। ਆਸਟਰੇਲੀਆ ਨੇ 43 ਓਵਰਾਂ ਵਿੱਚ ਚਾਰ ਵਿਕਟਾਂ ’ਤੇ 241 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਵਿਰਾਟ ਕੋਹਲੀ ਨੂੰ ਮੈਨ ਆਫ ਦਿ ਟੂਰਨਾਮੈਂਟ ਚੁਣਿਆ ਗਿਆ ਹੈ |

Exit mobile version