July 7, 2024 4:27 pm
Ministry of Sports

ਭਾਰਤੀ ਟੀਮ ਨੂੰ ਖ਼ਰਾਬ ਭੋਜਨ ਦੇਣ ਦੇ ਮਾਮਲੇ ‘ਤੇ ਆਸਟ੍ਰੇਲੀਆ ਗੰਭੀਰਤਾ ਨਾਲ ਵਿਚਾਰ ਕਰੇ: ਅਨੁਰਾਗ ਠਾਕੁਰ

ਚੰਡੀਗੜ੍ਹ 27 ਅਕਤੂਬਰ 2022: ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ 2022 ‘ਚ ਵੀਰਵਾਰ ਯਾਨੀ ਅੱਜ ਨੀਦਰਲੈਂਡ ਦੇ ਖਿਲਾਫ ਖੇਡਣਾ ਹੈ। ਦੋਵੇਂ ਟੀਮਾਂ ਵਿੱਚ ਇਹ ਮੈਚ ਸਿਡਨੀ ਵਿੱਚ ਹੋਵੇਗਾ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਖਾਣੇ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਭਾਰਤੀ ਟੀਮ ਦੇ ਖਿਡਾਰੀਆਂ ਨੂੰ ਅਭਿਆਸ ਸੈਸ਼ਨ ਤੋਂ ਬਾਅਦ ਠੰਡਾ ਭੋਜਨ ਦੇਣ ਦਾ ਦੋਸ਼ ਹੈ । ਇਸ ਦੇ ਨਾਲ ਹੀ ਟੀਮ ਨੇ 42 ਕਿਲੋਮੀਟਰ ਦੂਰ ਜਾ ਕੇ ਅਭਿਆਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ । ਇਸ ਵਿਵਾਦ ‘ਤੇ ਖੇਡ ਮੰਤਰੀ ਅਨੁਰਾਗ ਠਾਕੁਰ (Anurag Thakur) ਨੇ ਕਿਹਾ ਹੈ ਕਿ ਇਹ ਗਲਤ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਆਸਟ੍ਰੇਲੀਅਨ ਕ੍ਰਿਕਟ ਬੋਰਡ ਨੂੰ ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।

ਅਨੁਰਾਗ ਠਾਕੁਰ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ, ”ਜਦੋਂ ਦੁਨੀਆ ਭਰ ਤੋਂ ਲੋਕ ਭਾਰਤ ਆਉਂਦੇ ਹਨ ਤਾਂ ਭਾਰਤ ਆਯੋਜਨ ‘ਚ ਕੋਈ ਕਸਰ ਨਹੀਂ ਛੱਡਦਾ। ਦੁਨੀਆ ਭਰ ਦੇ ਦੇਸ਼ ਜਾਣਦੇ ਹਨ ਕਿ ਬਹੁਤ ਸਾਰੇ ਭਾਰਤੀ ਖਿਡਾਰੀ ਸ਼ਾਕਾਹਾਰੀ ਵੀ ਹਨ। ਖਾਣ ਲਈ ਦੇਸ਼ ਤੋਂ ਬਾਹਰ ਜਾਣ ਦੀ ਵੱਡੀ ਸਮੱਸਿਆ ਸੀ। ਵੈਸਟ ਇੰਡੀਜ਼ ਵਰਗੇ ਮੁਲਕਾਂ ਵਿੱਚ ਖਾਣ ਨੂੰ ਬਹੁਤ ਘੱਟ ਮਿਲਦਾ ਸੀ। ਜਦੋਂ ਮੈਂ ਬੋਰਡ ਦਾ ਪ੍ਰਧਾਨ ਅਤੇ ਜਨਰਲ ਸਕੱਤਰ ਸੀ ਤਾਂ ਮੈਂ ਕਈ ਵਾਰ ਟੀਮ ਦੇ ਨਾਲ ਸ਼ੈੱਫ ਅਤੇ ਕੁੱਕ ਭੇਜਦਾ ਸੀ ਤਾਂ ਜੋ ਖਿਡਾਰੀਆਂ ਨੂੰ ਖਾਣੇ ਦੀ ਕੋਈ ਸਮੱਸਿਆ ਨਾ ਆਵੇ।

ਉਨ੍ਹਾਂ ਅੱਗੇ ਕਿਹਾ, ”ਇਸ ਤਰ੍ਹਾਂ ਦੀ ਸਮੱਸਿਆ ਆਸਟ੍ਰੇਲੀਆ ਵਰਗੇ ਦੇਸ਼ ‘ਚ ਪੈਦਾ ਨਹੀਂ ਹੋਣੀ ਚਾਹੀਦੀ। ਉੱਥੇ ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਰਹਿੰਦੇ ਹਨ। ਇੱਥੇ ਭਾਰਤੀ ਪਕਵਾਨਾਂ ਦੀ ਕੋਈ ਕਮੀ ਨਹੀਂ ਹੈ। ਜੇਕਰ ਆਸਟ੍ਰੇਲੀਆ ‘ਚ ਅਜਿਹਾ ਹੁੰਦਾ ਹੈ ਤਾਂ ਉਥੋਂ ਦੇ ਕ੍ਰਿਕਟ ਬੋਰਡ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ। ਜੇਕਰ ਖਿਡਾਰੀ ਠੀਕ ਤਰ੍ਹਾਂ ਨਹੀਂ ਖਾਂਦੇ ਤਾਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ।