Site icon TheUnmute.com

Champions Trophy 2025: ਆਸਟ੍ਰੇਲੀਆ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ‘ਚ ਪੁੱਜੀ, ਅਫਗਾਨਿਸਤਾਨ ਦੀਆਂ ਉਮੀਦਾਂ ਕਾਇਮ ?

ਆਸਟ੍ਰੇਲੀਆ

ਚੰਡੀਗੜ੍ਹ, 01 ਮਾਰਚ 2025: AUS vs AFG: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਦਾ 10ਵਾਂ ਮੈਚ ਮੀਂਹ ਦੀ ਭੇਂਟ ਚੜ੍ਹ ਗਿਆ | ਲਾਹੌਰ ‘ਚ ਅਫਗਾਨਿਸਤਾਨ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਮੈਚ ਮੀਂਹ ਕਾਰਨ ਰੱਦ ਹੋ ਗਿਆ ਅਤੇ ਮੈਚ ਡਰਾਅ ‘ਤੇ ਖਤਮ ਹੋਇਆ। ਮੈਚ ਦੁਬਾਰਾ ਨਾ ਹੋਣ ਦਾ ਫਾਇਦਾ ਆਸਟ੍ਰੇਲੀਆਈ ਟੀਮ ਨੂੰ ਹੋਇਆ ਅਤੇ ਉਹ ਸੈਮੀਫਾਈਨਲ ‘ਚ ਪਹੁੰਚ ਗਈ।

ਅਫਗਾਨਿਸਤਾਨ ਦੀਆਂ ਨਜ਼ਰਾਂ ਹੁਣ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਮੈਚ ‘ਤੇ ਹੋਣਗੀਆਂ। ਦੱਖਣੀ ਅਫਰੀਕਾ ਦੀ ਹਾਰ ਅਫਗਾਨਿਸਤਾਨ ਲਈ ਦਰਵਾਜ਼ੇ ਖੋਲ੍ਹ ਸਕਦੀ ਹੈ। ਭਾਰਤ ਅਤੇ ਨਿਊਜ਼ੀਲੈਂਡ ਤੋਂ ਬਾਅਦ, ਆਸਟ੍ਰੇਲੀਆ (Australia) ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਤੀਜੀ ਟੀਮ ਸੀ।

ਇਸ ਤੋਂ ਪਹਿਲਾਂ, ਅਫਗਾਨਿਸਤਾਨ ਨੇ ਆਸਟ੍ਰੇਲੀਆ ਨੂੰ ਜਿੱਤ ਲਈ 274 ਦੌੜਾਂ ਦਾ ਟੀਚਾ ਦਿੱਤਾ। ਜਦੋਂ ਮੈਚ ਰੋਕਿਆ ਗਿਆ ਤਾਂ ਆਸਟ੍ਰੇਲੀਆ ਨੇ 12.5 ਓਵਰਾਂ ‘ਚ ਇੱਕ ਵਿਕਟ ‘ਤੇ 109 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਲਈ, ਟ੍ਰੈਵਿਸ ਹੈੱਡ 40 ਗੇਂਦਾਂ ‘ਚ ਨੌਂ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 59 ਦੌੜਾਂ ਬਣਾ ਕੇ ਕਰੀਜ਼ ‘ਤੇ ਮੌਜੂਦ ਸੀ ਅਤੇ ਕਪਤਾਨ ਸਟੀਵ ਸਮਿਥ 19 ਦੌੜਾਂ ਬਣਾ ਕੇ ਮੌਜੂਦ ਸੀ।

ਟਾਰਗੇਟ ਦਾ ਪਿੱਛਾ ਕਰਦੇ ਹੋਏ, ਕੰਗਾਰੂ ਟੀਮ ਨੇ ਮੈਥਿਊ ਸ਼ਾਰਟ ਦਾ ਵਿਕਟ ਗੁਆ ਦਿੱਤਾ ਜੋ 15 ਗੇਂਦਾਂ ‘ਚ ਤਿੰਨ ਚੌਕੇ ਅਤੇ ਇੱਕ ਛੱਕੇ ਦੀ ਮੱਦਦ ਨਾਲ 20 ਦੌੜਾਂ ਬਣਾ ਕੇ ਆਊਟ ਹੋ ਗਿਆ। ਆਸਟ੍ਰੇਲੀਆ ਨੂੰ ਜਿੱਤ ਲਈ 165 ਹੋਰ ਦੌੜਾਂ ਦੀ ਲੋੜ ਸੀ, ਪਰ ਮੀਂਹ ਰੁਕਣ ਦੇ ਬਾਵਜੂਦ, ਮੈਦਾਨ ਬਹੁਤ ਗਿੱਲਾ ਹੋਣ ਕਾਰਨ ਮੈਚ ਦੁਬਾਰਾ ਸ਼ੁਰੂ ਨਹੀਂ ਹੋ ਸਕਿਆ।

ਆਸਟ੍ਰੇਲੀਆ ਨੇ ਆਪਣੇ ਪਹਿਲੇ ਮੈਚ ‘ਚ ਇੰਗਲੈਂਡ ਨੂੰ ਹਰਾਇਆ। ਇਸ ਤੋਂ ਬਾਅਦ, ਦੱਖਣੀ ਅਫਰੀਕਾ ਵਿਰੁੱਧ ਇਸਦਾ ਦੂਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਅਤੇ ਹੁਣ ਅਫਗਾਨਿਸਤਾਨ ਵਿਰੁੱਧ ਮੈਚ ਪੂਰਾ ਨਹੀਂ ਹੋ ਸਕਿਆ। ਇਸ ਤਰ੍ਹਾਂ ਆਸਟ੍ਰੇਲੀਆ (Australia) ਨੇ ਗਰੁੱਪ ਪੜਾਅ ਦੇ ਤਿੰਨ ਵਿੱਚੋਂ ਇੱਕ ਮੈਚ ਜਿੱਤਿਆ ਅਤੇ ਚਾਰ ਅੰਕਾਂ ਨਾਲ ਸੈਮੀਫਾਈਨਲ ‘ਚ ਜਗ੍ਹਾ ਪੱਕੀ ਕਰ ਲਈ।

ਦੱਖਣੀ ਅਫਰੀਕਾ ਅਤੇ ਅਫਗਾਨਿਸਤਾਨ ਦੇ ਹੁਣ ਤਿੰਨ-ਤਿੰਨ ਅੰਕ ਹਨ ਅਤੇ ਉਹ ਟੇਬਲ ਵਿੱਚ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਹਨ। ਜੇਕਰ ਦੱਖਣੀ ਅਫਰੀਕਾ ਇੰਗਲੈਂਡ ਖਿਲਾਫ ਜਿੱਤ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਜਾਂਦਾ ਹੈ, ਤਾਂ ਉਹ ਪੰਜ ਅੰਕਾਂ ਨਾਲ ਗਰੁੱਪ ਬੀ ‘ਚ ਸਿਖਰ ‘ਤੇ ਰਹਿ ਕੇ ਸੈਮੀਫਾਈਨਲ ‘ਚ ਪਹੁੰਚ ਜਾਵੇਗਾ।

ਜੇਕਰ ਦੱਖਣੀ ਅਫਰੀਕਾ ਨੂੰ ਇੰਗਲੈਂਡ ਤੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਨ੍ਹਾਂ ਦਾ ਨੈੱਟ ਰਨ ਰੇਟ ਅਫਗਾਨਿਸਤਾਨ ਨਾਲੋਂ ਘੱਟ ਹੁੰਦਾ ਹੈ, ਤਾਂ ਅਫਗਾਨਿਸਤਾਨ ਅੱਗੇ ਵਧ ਸਕਦਾ ਹੈ। ਹਾਲਾਂਕਿ, ਦੱਖਣੀ ਅਫਰੀਕਾ ਦਾ ਨੈੱਟ ਰਨ ਰੇਟ ਅਫਗਾਨਿਸਤਾਨ ਨਾਲੋਂ ਬਹੁਤ ਵਧੀਆ ਹੈ ਅਤੇ ਹੁਣ ਸਿਰਫ ਇੱਕ ਚਮਤਕਾਰ ਹੀ ਅਫਗਾਨਿਸਤਾਨ ਨੂੰ ਸੈਮੀਫਾਈਨਲ ‘ਚ ਪਹੁੰਚਣ ‘ਚ ਮੱਦਦ ਕਰ ਸਕਦਾ ਹੈ।

Read More: AUS vs AFG: ਅਫਗਾਨਿਸਤਾਨ ਨੇ ਆਸਟ੍ਰੇਲੀਆ ਸਾਹਮਣੇ ਰੱਖਿਆ 274 ਦੌੜਾਂ ਦਾ ਟੀਚਾ

Exit mobile version