Site icon TheUnmute.com

ਆਸਟਰੇਲੀਆ ਨੇ ਚੌਥੇ ਟੀ-20 ਮੈਚ ‘ਚ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾਇਆ

ਆਸਟਰੇਲੀਆ

ਚੰਡੀਗੜ੍ਹ 19 ਫਰਵਰੀ 2022: ਆਸਟਰੇਲੀਆ ਨੇ ਚੌਥੇ ਟੀ-20 ‘ਚ ਸ਼੍ਰੀਲੰਕਾ ਨੂੰ 6 ਵਿਕਟਾਂ ਨਾਲ ਹਰਾ ਦਿੱਤਾ| ਚੌਥੇ ਟੀ-20 ਮੈਚ ‘ਚ ਗਲੇਨ ਮੈਕਸਵੈੱਲ ਅਤੇ ਜੋਸ਼ ਇੰਗਲਿਸ਼ ਦੀ 71 ਦੌੜਾਂ ਦੀ ਸਾਂਝੇਦਾਰੀ ਸਦਕਾ ਸ਼੍ਰੀਲੰਕਾ ਨੂੰ ਮਾਤ ਦਿੱਤੀ |ਇਸ ਜਿੱਤ ਨਾਲ ਹੁਣ ਪੰਜ ਮੈਚਾਂ ਦੀ ਸੀਰੀਜ਼ ‘ਚ 4-0 ਦੀ ਬੜ੍ਹਤ ਬਣਾ ਲਈ ਹੈ। ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ‘ਤੇ 8 ਵਿਕਟਾਂ ‘ਤੇ 139 ਦੌੜਾਂ ਬਣਾਈਆਂ। ਉਸ ਲਈ ਸਲਾਮੀ ਬੱਲੇਬਾਜ਼ ਪਥੁਮ ਨਿਸਾਂਕਾ ਨੇ ਸਭ ਤੋਂ ਵੱਧ 46 ਦੌੜਾਂ ਦਾ ਯੋਗਦਾਨ ਪਾਇਆ। ਆਸਟਰੇਲੀਆ ਨੇ 18.1 ਓਵਰਾਂ ‘ਚ ਚਾਰ ਵਿਕਟਾਂ ’ਤੇ 143 ਦੌੜਾਂ ਬਣਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ।

Exit mobile version