July 9, 2024 4:50 am
the ashes series 2021

Ashes Test: ਆਸਟਰੇਲੀਆ ਨੇ ਇੰਗਲੈਂਡ ਨੂੰ ਦੂਜੇ ਟੈਸਟ ਮੈਚ ‘ਚ ਦਿੱਤੀ ਮਾਤ, ਆਸਟਰੇਲੀਆ ਸੀਰੀਜ਼ ‘ਚ 2-0 ਨਾਲ ਅੱਗੇ

ਚੰਡੀਗੜ੍ਹ 20 ਦਸੰਬਰ 2021: ਆਸਟਰੇਲੀਆ (Australia) ਨੇ ਸੋਮਵਾਰ ਨੂੰ ਐਡੀਲੇਡ ਵਿੱਚ ਦੂਜੇ ਟੈਸਟ ਮੈਚ ‘ਚ ਇੰਗਲੈਂਡ (England) ਨੂੰ ਹਰਾ ਕੇ ਏਸ਼ੇਜ਼ (Ashes) ਲੜੀ ਵਿੱਚ 2-0 ਨਾਲ ਅੱਗੇ ਹੋ ਗਿਆ। ਇੰਗਲੈਂਡ (England) ਨੇ ਜਿੱਤ ਲਈ 468 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਚਾਰ ਵਿਕਟਾਂ ‘ਤੇ 82 ਦੌੜਾਂ ‘ਤੇ ਡੂੰਘੀ ਮੁਸ਼ਕਲ ਚ ਪੈ ਗਈ |ਇਸਤੋਂ ਬਾਅਦ ਡਰਾਅ ਨੂੰ ਬਚਾਉਣ ਲਈ ਚਮਤਕਾਰ ਦੀ ਲੋੜ ਸੀ। ਉਨ੍ਹਾਂ ਨੇ ਅੰਤਮ ਸੈਸ਼ਨ ਵਿੱਚ ਖੇਡਦੇ ਹੋਏ ਆਖਰਕਾਰ 192 ਦੌੜਾਂ ‘ਤੇ ਸਾਰੀ ਟੀਮ ਆਉਟ ਹੋ ਗਈ | ਇੰਗਲੈਂਡ (England) ਨੂੰ ਇਸ ਮੈਚ ‘ਚ 275 ਦੌੜਾਂ ਦੀ ਹਾਰ ਦਾ ਸਾਹਮਣਾ ਕੀਤਾ। ਆਸਟਰੇਲੀਆ (Australia) ਦੇ ਰਿਚਰਡਸਨ (Jhye Richardson) ਨੇ 42 ਦੌੜਾਂ ਦੇ ਕੇ 5 ਵਿਕਟਾਂ ਨਾਲ ਹਮਲਾ ਕੀਤਾ |