ਚੰਡੀਗੜ੍ਹ 17 ਜਨਵਰੀ 2022: ਵਿਦੇਸ਼ਾ ‘ਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ | ਜਿਸਦੇ ਚਲਦੇ ਆਸਟ੍ਰੇਲੀਆ (Australia) ਦੇ ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀ.ਜੀ.ਏ.) ਨੇ ਯਾਤਰੀਆਂ ਲਈ ਰੂਸੀ ਸਪੁਤਨਿਕ V ( Sputnik V) ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟੀਜੀਏ ਨੇ ਸੋਮਵਾਰ ਨੂੰ ਕਿਹਾ ਕਿ ਅੱਜ ਟੀਜੀਏ ਨੇ ਰੂਸ ਦੇ ਗਮਾਲਿਆ ਇੰਸਟੀਚਿਊਟ ਦੁਆਰਾ ਤਿਆਰ ਵੈਕਸੀਨ ਸਪੁਤਨਿਕ ਵੀ ਦੀਆਂ ਦੋ ਡੋਜ਼ ਦੇ ਕੋਰਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਰੈਗੂਲੇਟਰ ਨੇ ਦੱਸਿਆ ਕਿ ਰੂਸੀ ਵੈਕਸੀਨ ਦੀ ਪ੍ਰਭਾਵਸ਼ੀਲਤਾ ਦੇ ਬਾਰੇ ਵਿਚ ਪਤਾ ਚੱਲਿਆ ਹੈ ਕਿ ਸਪੁਤਨਿਕ ਵੀ ਦੀਆਂ ਦੋ ਖੁਰਾਕਾਂ ਨੇ ਕੋਰੋਨਾ ਵਾਇਰਸ ਦੇ ਲੱਛਣ ਹੋਣ ਦੀ ਸਥਿਤੀ ਵਿੱਚ 89 ਪ੍ਰਤੀਸ਼ਤ ਅਤੇ ਹਸਪਤਾਲ ਵਿਚ ਦਾਖਲ ਹੋਣ ਵਾਲਿਆਂ ਜਾਂ ਮਹਾਮਾਰੀ ਦੀ ਚਪੇਟ ਵਿਚ ਆ ਕੇ ਮਰਨ ਦੀ ਸਥਿਤੀ ਵਿਚ ਪਹੁੰਚ ਚੁੱਕੇ ਲੋਕਾਂ ਵਿਚ 98 ਤੋਂ 100 ਪ੍ਰਤੀਸ਼ਤ ਲੋਕਾਂ ‘ਤੇ ਪ੍ਰਭਾਵਸ਼ਾਲੀ ਨਤੀਜੇ ਦਿਖਾਏ ਹਨ। ਆਸਟ੍ਰੇਲੀਆਈ ਰੈਗੂਲੇਟਰ ਨੇ ਸਪੱਸ਼ਟ ਕੀਤਾ ਕਿ ਗਮਾਲਿਆ ਵੈਕਸੀਨ (“ਸਪੁਤਨਿਕ ਲਾਈਟ”) ਦੀ ਇੱਕ ਸਿੰਗਲ ਡੋਜ਼ ਕੋਰਸ ਨੂੰ ਇਸ ਸਮੇਂ ਟੀਜੀਏ ਦੁਆਰਾ ਮਨਜ਼ੂਰੀ ਨਹੀਂ ਦਿੱਤੀ ਗਈ ਹੈ।