ਚੰਡੀਗੜ੍ਹ 03 ਦਸੰਬਰ 2021: ਕਰੋਨਾ ਵਾਇਰਸ(Corona virus) ਆਪਣੇ ਨਵੇਂ ਰੂਪ ਵਿੱਚ ਦੁਨੀਆਂ ਦੇ ਕੋਨੇ -ਕੋਨੇ ‘ਚ ਆਪਣੇ ਪਰ ਪਸਾਰ ਰਿਹਾ ਹੈ | ਦਸਿਆ ਜਾ ਰਿਹਾ ਹੈ ਕਿ ਹੁਣ ਆਸਟ੍ਰੇਲੀਆ (Australia) ਦੇ ਇੱਕ ਸਕੂਲ ਕਲੱਸਟਰ ਵਿੱਚ ਵੀ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਕਰੋਨਾ ਵਾਇਰਸ ਦੇ 13 ਨਵੇਂ ਕੇਸ ਸਾਹਮਣੇ ਆਏ ਹਨ |ਇਸ ਨਾਲ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ।ਜਿਨ੍ਹਾਂ ਵਿੱਚੋਂ ਘੱਟੋ-ਘੱਟ ਤਿੰਨ ਵਿਦਿਆਰਥੀਆਂ ਦੀ ਓਮੀਕਰੋਨ ਰੂਪ ਹੋਣ ਦੀ ਪੁਸ਼ਟੀ ਹੋਈ ਹੈ। ਓਮੀਕਰੋਨ (Omicron) ਲਈ ਸਕਾਰਾਤਮਕ ਟੈਸਟ ਕਰਨ ਵਾਲੇ ਪਹਿਲੇ ਵਿਦਿਆਰਥੀ ਦਾ ਵਿਦੇਸ਼ੀ ਯਾਤਰੀਆਂ ਨਾਲ ਕੋਈ ਸਬੰਧ ਨਹੀਂ ਸੀ।
ਦਸਿਆ ਜਾ ਰਿਹਾ ਹੈ ਕਿ ਪੱਛਮੀ ਸਿਡਨੀ ਦੇ ਰੀਜੈਂਟਸ ਪਾਰਕ ਕ੍ਰਿਸ਼ਚੀਅਨ ਸਕੂਲ ਦੇ ਹੋਰ ਦੋ ਵਿਦਿਆਰਥੀਆਂ ਵਿਚ ਕਰੋਨਾ ਵਾਇਰਸ (Corona virus)ਦੇ ਨਵੇਂ ਵੈਰੀਐਂਟ ਓਮੀਕਰੋਨ (Omicron) ਹੋਣ ਦੀ ਪੁਸ਼ਟੀ ਕੀਤੀ ਗਈ ਹੈ, ਹੋਰ 10 ਵਿਦਿਆਰਥੀ ਇਸ ਕੋਰੋਨਾ ਪੌਜ਼ਟਿਵ ਪਾਏ ਗਏ ਹਨ ਅਤੇ ਵੈਰੀਐਂਟ ‘ਤੇ ਜੀਨੋਮਿਕ ਟੈਸਟ ਦੀ ਉਡੀਕ ਕਰ ਰਹੇ ਹਨ।ਇਨ੍ਹਾਂ ਦੇ ਸੰਪਰਕ ਚ ਆਣ ਵਾਲੇ ਸਕੂਲ ਦਾ ਸਟਾਫ਼ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ।