Site icon TheUnmute.com

AUS vs ZIM ODI: ਜ਼ਿੰਬਾਬਵੇ ਨੇ ਪਹਿਲੀ ਵਾਰ ਆਸਟ੍ਰੇਲੀਆ ਨੂੰ ਘਰੇਲੂ ਮੈਦਾਨ ‘ਤੇ ਹਰਾਇਆ

Zimbabwe

ਚੰਡੀਗੜ੍ਹ 03 ਸਤੰਬਰ 2022: ਜ਼ਿੰਬਾਬਵੇ (Zimbabwe) ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਮੈਚ ਜ਼ਿੰਬਾਬਵੇ ਨੇ ਤਿੰਨ ਵਿਕਟਾਂ ਨਾਲ ਜਿੱਤ ਲਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਜ਼ਿੰਬਾਬਵੇ ਦੀ ਟੀਮ ਨੇ ਆਸਟਰੇਲੀਆ (Australia) ਵਿੱਚ ਕੋਈ ਮੈਚ ਜਿੱਤਿਆ ਹੈ। ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ 141 ਦੌੜਾਂ ਬਣਾਈਆਂ ਅਤੇ ਜ਼ਿੰਬਾਬਵੇ ਨੇ ਸੱਤ ਵਿਕਟਾਂ ਦੇ ਨੁਕਸਾਨ ’ਤੇ ਟੀਚਾ ਹਾਸਲ ਕਰ ਲਿਆ।

ਜ਼ਿੰਬਾਬਵੇ ਨੇ ਇਸ ਜਿੱਤ ਨਾਲ ਇਤਿਹਾਸ ਰਚ ਦਿੱਤਾ। ਹਾਲਾਂਕਿ ਆਸਟਰੇਲੀਆ ਨੇ ਵਨਡੇ ਸੀਰੀਜ਼ 2-1 ਨਾਲ ਜਿੱਤ ਲਈ ਹੈ। ਜ਼ਿੰਬਾਬਵੇ ਲਈ ਪੰਜ ਵਿਕਟਾਂ ਲੈਣ ਵਾਲੇ ਰਿਆਨ ਬਰਲੇ ਨੇ ਬੱਲੇ ਨਾਲ 11 ਦੌੜਾਂ ਦਾ ਯੋਗਦਾਨ ਦਿੱਤਾ ਅਤੇ ਉਸ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਜ਼ਿੰਬਾਬਵੇ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ 33 ਵਨਡੇ ਖੇਡੇ ਗਏ ਹਨ ਅਤੇ ਸਿਰਫ ਤਿੰਨ ਮੈਚ ਜ਼ਿੰਬਾਬਵੇ ਨੇ ਜਿੱਤੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਜ਼ਿੰਬਾਬਵੇ ਨੇ ਆਸਟ੍ਰੇਲੀਆ ਨੂੰ ਘਰੇਲੂ ਮੈਦਾਨ ‘ਤੇ ਹਰਾਇਆ ਹੈ।

Exit mobile version