Site icon TheUnmute.com

AUS vs NZ: ਰੋਮਾਂਚਕ ਮੁਕਾਬਲੇ ‘ਚ ਆਸਟਰੇਲੀਆ ਨੇ ਨਿਊਜ਼ੀਲੈਂਡ ਨੂੰ 5 ਦੌੜਾਂ ਨਾਲ ਹਰਾਇਆ

Australia

ਚੰਡੀਗੜ੍ਹ, 28 ਅਕਤੂਬਰ, 2023: ਵਨਡੇ ਕ੍ਰਿਕਟ ਵਿਸ਼ਵ ਕੱਪ ਦੇ 27ਵੇਂ ਮੈਚ ਵਿੱਚ ਅੱਜ ਆਸਟਰੇਲੀਆ (Australia) ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਰੋਮਾਂਚਕ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ 5 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 388 ਦੌੜਾਂ ਬਣਾਈਆਂ। ਜਵਾਬ ਵਿਚ ਨਿਊਜ਼ੀਲੈਂਡ ਦੀ ਟੀਮ 383 ਦੌੜਾਂ ਬਣਾ ਸਕੀ |

ਜੇਮਸ ਨੀਸ਼ਮ ਨੇ 33 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਸ਼ਾਨਦਾਰ ਪਾਰੀ ਖੇਡੀ ਹੈ ਪਰ ਨਿਊਜ਼ੀਲੈਂਡ ਲਈ ਇਹ ਮੈਚ ਜਿੱਤਣਾ ਮੁਸ਼ਕਲ ਹੋ ਗਿਆ । ਕੀਵੀ ਟੀਮ ਨੂੰ ਜਿੱਤ ਲਈ ਆਖਰੀ ਓਵਰ ਵਿੱਚ 19 ਦੌੜਾਂ ਦੀ ਲੋੜ ਸੀ। ਰਚਿਨ ਰਵਿੰਦਰ 89 ਗੇਂਦਾਂ ਵਿੱਚ 116 ਦੌੜਾਂ ਬਣਾ ਕੇ ਆਊਟ ਹੋ ਗਏ। ਆਸਟ੍ਰੇਲੀਆ ਲਈ ਟ੍ਰੈਵਿਸ ਹੈੱਡ ਨੇ 67 ਗੇਂਦਾਂ ‘ਤੇ ਸਭ ਤੋਂ ਵੱਧ 109 ਦੌੜਾਂ ਬਣਾਈਆਂ, ਜਦਕਿ ਡੇਵਿਡ ਵਾਰਨਰ ਨੇ 81 ਦੌੜਾਂ ਦੀ ਪਾਰੀ ਖੇਡੀ।

Exit mobile version