AUS Vs AFG

AUS Vs AFG : ਅਫਗਾਨਿਸਤਾਨ ਨੂੰ ਹਰਾ ਕੇ ਆਸਟਰੇਲੀਆ ਸੈਮੀਫਾਈਨਲ ਦੀ ਦੌੜ ‘ਚ ਬਰਕਰਾਰ

ਚੰਡੀਗੜ੍ਹ 04 ਨਵੰਬਰ 2022: (AUS Vs AFG T20) ਆਈਸੀਸੀ ਟੀ-20 ਵਿਸ਼ਵ ਕੱਪ 2022 ਦੇ ਸੈਮੀਫਾਈਨਲ ਵਿੱਚ ਪਹੁੰਚਣ ਦੀ ਦੌੜ ਵਿੱਚ ਲੱਗੀ ਆਸਟਰੇਲੀਆ (Australia) ਕ੍ਰਿਕਟ ਟੀਮ ਨੇ ਸੁਪਰ 12 ਦੇ ਮੈਚ ਵਿੱਚ ਅਫਗਾਨਿਸਤਾਨ ਨੂੰ ਚਾਰ ਦੌੜਾਂ ਨਾਲ ਹਰਾ ਦਿੱਤਾ | ਆਸਟਰੇਲੀਆ ਨੇ ਇਸ ਜਿੱਤ ਟੀ-20 ਵਿਸ਼ਵ ਕੱਪ ਵਿਚ ਸੈਮੀਫਾਈਨਲ ਮੈਚ ਖੇਡਣ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ |

ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ (Afghanistan) ਦੀ ਟੀਮ ਨੂੰ 169 ਦੌੜਾਂ ਦਾ ਟੀਚਾ ਦਿੱਤਾ, ਇਸਦੇ ਜਵਾਬ ਵਿੱਚ ਅਫਗਾਨਿਸਤਾਨ ਦੀ ਟੀਮ ਸੱਤ ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਬਣਾ ਸਕੀ | ਅਫਗਾਨਿਸਤਾਨ ਖਿਲਾਫ ਜਿੱਤ ਨਾਲ ਆਸਟ੍ਰੇਲੀਆ ਨੇ ਗਰੁੱਪ 1 ਤੋਂ ਸੈਮੀਫਾਈਨਲ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਉਂਦਾ ਰੱਖਿਆ ਹੈ, ਹਾਲਾਂਕਿ ਆਖਰੀ ਫੈਸਲਾ ਇੰਗਲੈਂਡ ਅਤੇ ਸ਼੍ਰੀਲੰਕਾ ਦੇ ਮੈਚ ਦੇ ਨਤੀਜੇ ਤੋਂ ਬਾਅਦ ਹੀ ਲਿਆ ਜਾ ਸਕਦਾ ਹੈ।

Scroll to Top