Site icon TheUnmute.com

AUS vs AFG: ਅਫਗਾਨਿਸਤਾਨ ਨੇ ਆਸਟ੍ਰੇਲੀਆ ਸਾਹਮਣੇ ਰੱਖਿਆ 274 ਦੌੜਾਂ ਦਾ ਟੀਚਾ

Afghanistan

ਚੰਡੀਗੜ੍ਹ, 28 ਫਰਵਰੀ 2025: AUS vs AFG: ਚੈਂਪੀਅਨਜ਼ ਟਰਾਫੀ (ICC Champions Trophy 2025) ਦੇ 10ਵੇਂ ਮੈਚ ‘ਚ ਅਫਗਾਨਿਸਤਾਨ ਨੇ ਆਸਟ੍ਰੇਲੀਆ (Australia) ਨੂੰ 274 ਦੌੜਾਂ ਦਾ ਟੀਚਾ ਦਿੱਤਾ ਹੈ। ਅਫਗਾਨਿਸਤਾਨ (Afghanistan team) ਨੇ ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਟੀਮ 50 ਓਵਰਾਂ ‘ਚ 273 ਦੌੜਾਂ ‘ਤੇ ਆਲ ਆਊਟ ਹੋ ਗਈ।

ਸਿਦੀਕਉੱਲਾ ਅਟਲ ਅਤੇ ਅਜ਼ਮਤਉੱਲਾ ਉਮਰਜ਼ਈ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ, ਅਫਗਾਨਿਸਤਾਨ ਨੇ ਆਸਟ੍ਰੇਲੀਆ ਦੇ ਸਾਹਮਣੇ 274 ਦੌੜਾਂ ਦਾ ਟੀਚਾ ਰੱਖਿਆ ਹੈ। ਸਦੀਕਉੱਲਾਹ ਨੇ 95 ਗੇਂਦਾਂ ‘ਚ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 85 ਦੌੜਾਂ ਅਤੇ ਓਮਰਜ਼ਈ ਨੇ 63 ਗੇਂਦਾਂ ‘ਚ ਇੱਕ ਚੌਕੇ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ 67 ਦੌੜਾਂ ਬਣਾਈਆਂ, ਜਿਸ ਕਾਰਨ ਅਫਗਾਨਿਸਤਾਨ 50 ਓਵਰਾਂ ‘ਚ 273 ਦੌੜਾਂ ਬਣਾਉਣ ‘ਚ ਸਫਲ ਰਿਹਾ।

ਅਫਗਾਨਿਸਤਾਨ (Afghanistan) ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਜਿਸ ‘ਚ ਸਦੀਕਉੱਲਾ ਅਤੇ ਉਮਰਜ਼ਈ ਨੇ ਸ਼ਾਨਦਾਰ ਪਾਰੀਆਂ ਖੇਡ ਕੇ ਆਸਟ੍ਰੇਲੀਆ ਲਈ ਇੱਕ ਚੁਣੌਤੀਪੂਰਨ ਟੀਚਾ ਰੱਖਿਆ।

ਅਫਗਾਨਿਸਤਾਨ ਲਈ, ਸਦੀਕਉੱਲਾ ਅਤੇ ਓਮਰਜ਼ਈ ਤੋਂ ਇਲਾਵਾ, ਇਬਰਾਹਿਮ ਜ਼ਦਰਾਨ ਨੇ 22 ਦੌੜਾਂ, ਰਾਸ਼ਿਦ ਖਾਨ ਨੇ 19, ਰਹਿਮਤ ਸ਼ਾਹ ਨੇ 12, ਨੂਰ ਅਹਿਮਦ ਨੇ 6, ਗੁਲਬਦੀਨ ਨਾਇਬ ਨੇ 4 ਅਤੇ ਮੁਹੰਮਦ ਨਬੀ ਨੇ 1 ਦੌੜ ਦਾ ਯੋਗਦਾਨ ਪਾਇਆ। ਆਸਟ੍ਰੇਲੀਆ ਲਈ ਬੇਨ ਡਵਾਰਸ਼ੁਇਸ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਸਪੈਂਸਰ ਜੌਹਨਸਨ ਅਤੇ ਐਡਮ ਜ਼ਾਂਪਾ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਇਲਾਵਾ ਨਾਥਨ ਐਲਿਸ ਅਤੇ ਗਲੇਨ ਮੈਕਸਵੈੱਲ ਨੇ ਇੱਕ-ਇੱਕ ਵਿਕਟ ਲਈ।

Read More: AUS vs AFG: ਚੈਂਪੀਅਨਜ਼ ਟਰਾਫੀ ‘ਚ ਅਫਗਾਨਿਸਤਾਨ ਸਾਹਮਣੇ ਆਸਟ੍ਰੇਲੀਆ ਦੀ ਚੁਣੌਤੀ, ਜਿੱਤਣ ਵਾਲੀ ਟੀਮ ਖੇਡੇਗੀ ਸੈਮੀਫਾਈਨਲ

Exit mobile version