Site icon TheUnmute.com

ਆਕਲੈਂਡ: ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਲੱਗਣ ਜਾ ਰਿਹੈ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੈਂਪ

Takanini

ਆਕਲੈਂਡ, 2 ਮਈ 2024: ਨਿਊਜੀਲੈਂਡ ਪੁਲਿਸ ਤੇ ਵੀਟੀਐਨਜੈਡ ਦੇ ਸਹਿਯੋਗ ਸਦਕਾ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ (Takanini) ਵਿਖੇ ਡਰਾਈਵਿੰਗ ਲਾਇਸੈਂਸ ਬਣਾਉਣ ਦਾ ਕੈਂਪ 18 ਮਈ ਨੂੰ ਲਗਾਇਆ ਜਾ ਰਿਹਾ ਹੈ। ਇਸ ਵਿੱਚ ਨਵੇਂ-ਨਵੇਂ ਨਿਊਜੀਲੈਂਡ ਆਉਣ ਵਾਲਿਆਂ ਲਈ, ਅੰਗਰੇਜੀ ਨਾ ਬੋਲ ਸਕਣ ਵਾਲੇ ਮਾਪੇ, ਫੇਲ ਹੋ ਚੁੱਕੇ ਜਾਂ ਨਵੀਂ ਉਮਰੇ ਲਾਇਸੰਸ ਲੈਣ ਵਾਲੇ ਮੈਬਰਾਂ ਲਈ ਅੰਗਰੇਜੀ ਜਾਂ ਪੰਜਾਬੀ ਵਿੱਚ ਲਾਇਸੰਸ ਲੈਣ ਦੀ ਸਹੂਲਤ ਹੈ ।

ਇਸ ਦੌਰਾਨ ਪਹਿਲੇ 4 ਘੰਟੇ ਟਰੇਨਿੰਗ ਲੈ ਕੇ ਗੁਰੂ ਘਰ ਹੀ ਟੈਸਟ ਦੇ ਸਕੋਗੇ ਅਤੇ ਜਦੋਂ ਤੱਕ ਪਾਸ ਨਹੀ ਹੋ ਜਾਂਦੇ ਉਦੋਂ ਤੱਕ ਕੋਸ਼ਿਸ ਕਰ ਸਕਦੇ ਹਨ | ਇਸ ‘ਚ ਫੀਸ ਇੱਕ ਹੀ ਰਹੇਗੀ ਜੋ ਨਵਾਂ ਲਾਇਸੈਂਸ ਲੈਣ ਵਾਲਿਆਂ ਲਈ $196.10 ਅਤੇ ਇੰਡੀਆ ਵਾਲਾ ਬਦਲਣ ਲਈ $244.50 ਅਤੇ ਇਹ ਫੀਸ ਇੱਕੋ ਵਾਰ ਜਿੰਨਾ ਚਿਰ ਤੁਸੀ ਪਾਸ ਨਹੀ ਹੋ ਜਾਂਦੇ ।

ਇਸਦੇ ਨਾਲ ਲਾਇਸੈਂਸ ਲੈਣ ਲਈ ਅਜੇ 18 ਮਈ ਰੱਖੀ ਗਈ ਹੈ ਪਰ ਕਿੰਨੀਆਂ ਬੁਕਿੰਗ ਹੁੰਦੀਆਂ ਉਸ ‘ਤੇ ਨਿਰਭਰ ਹੈ । ਤੁਸੀਂ ਗੁਰੂ ਘਰ ਦਫ਼ਤਰ ਵਿੱਚ 09 296 2375 ਤੇ ਕਾਲ ਕਰਕੇ ਬੁਕਿੰਗ ਕਰਵਾ ਸਕਦੇ ਹੋ । ਇਸ ਵਿੱਚ ਬਜ਼ੁਰਗ, ਬੀਬੀਆਂ, ਆਦਮੀ ਅਤੇ ਬੱਚੇ ਕੋਈ ਵੀ ਕਰ ਸਕਦਾ ਹੈ ।

Exit mobile version