Charanjit Singh Channi

ਪੰਜਾਬੀਅਤ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ : CM ਚੰਨੀ

ਚੰਡੀਗੜ੍ਹ 6 ਜਨਵਰੀ 2021: ਚਰਨਜੀਤ ਸਿੰਘ ਚੰਨੀ (CM Channi) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ(Pm modi)  ਦੀ ਸੁਰੱਖਿਆ ‘ਚ ਅਣਗਹਿਲੀ ਬਾਰੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਚ ਕੋਈ ਕਮੀ ਨਹੀਂ ਹੈ | ਚੰਨੀ (CM Channi) ਨੇ ਕਿਹਾ ,ਇਹ ਸਭ ਪੰਜਾਬੀਅਤ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਚੰਨੀ (CM Channi) ਨੇ ਕਿਹਾ ਕਿ ਜੇਕਰ ਕਿਸਾਨ ਭਾਜਪਾ ਤੋਂ ਨਾਰਾਜ਼ ਹੈ ਅਤੇ ਰੈਲੀ ‘ਚ ਨਹੀਂ ਆਉਂਦਾ ਤਾਂ ਇਸ ‘ਚ ਉਨ੍ਹਾਂ ਦਾ ਕੀ ਕਸੂਰ ਹੈ। ਭਾਜਪਾ ਪੰਜਾਬ ਵਿੱਚ ਰਾਜਨੀਤੀ ਕਰ ਰਹੀ ਹੈ। ਉਹ ਰਾਤ 3 ਵਜੇ ਤੱਕ ਕਿਸਾਨਾਂ ਨੂੰ ਸਮਝਾ ਚੁੱਕੇ ਸਨ ਅਤੇ 1 ਕਿਲੋਮੀਟਰ ਤੱਕ ਕੋਈ ਪ੍ਰਧਾਨ ਮੰਤਰੀ ਨੇੜੇ ਨਹੀਂ ਸੀ। ਇਹ ਸਾਰੀ ਲਾਪਰਵਾਹੀ ਪੀਐਮ ਮੋਦੀ ਦੀ ਸੁਰੱਖਿਆ ਦੀ ਹੈ। ਚੰਨੀ ਨੇ ਕਿਹਾ ਕਿ ਪੰਜਾਬ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਈ ਖਤਰਾ ਨਹੀਂ, ਜੇਕਰ ਹੁੰਦਾ ਤਾਂ ਉਹ ਖੁਦ ਪ੍ਰਧਾਨ ਮੰਤਰੀ ਦੇ ਸਾਹਮਣੇ ਪਹਿਲਾਂ ਖੁਦ ਗੋਲੀ ਖਾਂਦੇ |

Scroll to Top