Site icon TheUnmute.com

PU ਦੇ ਵਿਦਿਆਰਥੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਦੇ ਪੁੱਤ ‘ਤੇ ਲੱਗੇ ਗੰਭੀਰ ਦੋਸ਼

kidnapping

ਪਟਿਆਲਾ, 24 ਅਗਸਤ, 2023: ਚੰਡੀਗੜ੍ਹ ਦੇ ਸੈਕਟਰ-17 ਤੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਅਗਵਾ (Kidnapping) ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੇ ਸਿਰ ‘ਤੇ ਸੱਟ ਲੱਗੀ ਹੈ। ਦੱਸਿਆ ਜਾ ਰਿਹਾ ਹੈ ਕਿ ਰੌਲਾ ਪਾਉਣ ‘ਤੇ ਨੌਜਵਾਨ ਨੂੰ ਸੈਕਟਰ-17 ਥਾਣੇ ਲੈ ਗਏ। ਉਥੇ ਪੁਲਿਸ ਨੇ ਪਹਿਲਾਂ ਪੀੜਤ ਦਾ ਸੈਕਟਰ-22 ਹਸਪਤਾਲ ‘ਚ ਇਲਾਜ ਕਰਵਾਇਆ, ਫਿਰ ਉਸ ਨੂੰ ਥਾਣੇ ‘ਚ ਹੀ ਬਿਠਾ ਦਿੱਤਾ। ਪੁੱਛਗਿੱਛ ਤੋਂ ਬਾਅਦ ਦੇਰ ਰਾਤ ਉਸ ਨੂੰ ਛੱਡ ਦਿੱਤਾ ਗਿਆ।

ਪੀੜਤ ਵਿਦਿਆਰਥੀ ਨਰਵੀਰ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਵਿੱਚ ਲਾਅ ਦੀ ਪੜ੍ਹਾਈ ਕਰ ਰਿਹਾ ਹੈ। ਬੁੱਧਵਾਰ ਦੇਰ ਸ਼ਾਮ ਸੈਕਟਰ-17 ‘ਚ ਖਾਣਾ ਖਾਣ ਆਇਆ ਸੀ। ਪੀੜਤ ਦੇ ਮੁਤਾਬਕ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਪੁੱਤਰ ਉਦੈਵੀਰ ਸਿੰਘ ਕੁਝ ਗੰਨਮੈਨਾਂ ਨਾਲ ਉਥੇ ਪਹੁੰਚ ਗਿਆ। ਸਾਰੇ ਕਥਿਤ ਤੌਰ ‘ਤੇ ਨਸ਼ੇ ‘ਚ ਸਨ ਪਰ ਆਉਂਦਿਆਂ ਹੀ ਉਨ੍ਹਾਂ ਨੇ ਉਸ ਦੀ ਕਥਿਤ ਤੌਰ ‘ਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਨਰਵੀਰ ਮੁਤਾਬਕ ਇਸ ਦੌਰਾਨ ਉਸ ਨੂੰ ਮੌਕਾ ਮਿਲਦੇ ਹੀ ਉਸ ਨੇ ਆਪਣੇ ਦੋਸਤ ਮੀਤ ਨੂੰ ਫ਼ੋਨ ‘ਤੇ ਬੁਲਾਇਆ, ਪਰ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਉਸ ਨੂੰ ਬੰਦੂਕ ਦੀ ਨੋਕ ‘ਤੇ ਚੁੱਕ ਕੇ ਕਾਰ ‘ਚ ਬਿਠਾਉਣਾ ਸ਼ੁਰੂ ਕਰ ਦਿੱਤਾ | ਕਾਰ ‘ਚ ਬੈਠ ਕੇ ਲੋਕਾਂ ਨੂੰ ਦੇਖ ਕੇ ਉਸ ਨੇ ਰੌਲਾ ਪਾਇਆ ਤਾਂ ਉਹ ਉਸ ਨੂੰ ਸੈਕਟਰ-17 ਥਾਣੇ ਲੈ ਗਏ।

ਨਰਵੀਰ ਦੇ ਦੋਸਤ ਮੀਤ ਦੇ ਮੁਤਾਬਕ ਨਰਵੀਰ ਸਿੰਘ ਅਤੇ ਉਦੈਵੀਰ ਰੰਧਾਵਾ ਵਿਚਕਾਰ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ, ਜੋ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਸੀ। ਪਹਿਲਾਂ ਵੀ ਦੋਵਾਂ ਵਿਚਾਲੇ ਕਈ ਵਾਰ ਲੜਾਈ ਹੋ ਚੁੱਕੀ ਹੈ। ਨਰਵੀਰ ਸਿੰਘ ਨੇ ਦੱਸਿਆ ਕਿ 2019 ਵਿੱਚ ਉਨ੍ਹਾਂ ਦੀ ਇੱਕ ਦੋਸਤ ਕਾਰਨ ਲੜਾਈ ਹੋਈ ਸੀ। ਨਰਵੀਰ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ | ਨਰਵੀਰ ਨੇ ਦੋਸ਼ ਲਾਇਆ ਹੈ ਕਿ ਪੁਲਿਸ ਇਸ ਮਾਮਲੇ ਵਿਚ ਕਾਰਵਾਈ ਕਰਵਾਈ ਨਹੀਂ ਕਰ ਰਹੀ ਅਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ ਜਾ ਰਿਹਾ ਹੈ | ਦੂਜੇ ਪਾਸੇ ਇਸ ਮਾਮਲੇ (kidnapping) ਨੂੰ ਲੈ ਕੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸਾਹਮਣੇ ਆਇਆ, ਉਨ੍ਹਾਂ ਕਿਹਾ ਜੇਕਰ ਉਨ੍ਹਾਂ ਦੇ ਪੁੱਤ ਦੀ ਗਲਤ ਹੈ ਤਾਂ ਪੁਲਿਸ ਕਾਰਵਾਈ ਕਰੇ |

Exit mobile version