Site icon TheUnmute.com

ਫ਼ਿਰੋਜ਼ਪੁਰ ‘ਚ BSF ਵੱਲੋਂ ਪਾਕਿਸਤਾਨ ਤਸਕਰਾਂ ਦੀ ਕੋਸ਼ਿਸ਼ ਨਾਕਾਮ, ਇੱਕ ਡਰੋਨ ਬਰਾਮਦ

Drone

ਚੰਡੀਗੜ੍ਹ, 14 ਨਵੰਬਰ 2023: ਭਾਰਤੀ ਸੀਮਾ ਸੁਰੱਖਿਆ ਬਲ ਨੇ ਦੀਵਾਲੀ ਦੇ ਇੱਕ ਦਿਨ ਬਾਅਦ ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਪਾਕਿਸਤਾਨੀ ਤਸਕਰਾਂ ਦੀ ਇੱਕ ਵੱਡੀ ਕੋਸ਼ਿਸ਼ ਨਾਕਾਮ ਕਰ ਦਿੱਤਾ ਹੈ । ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਦੇਰ ਰਾਤ ਤਲਾਸ਼ੀ ਮੁਹਿੰਮ ਦੌਰਾਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਸਰਹੱਦ ਵੱਲ ਭੇਜਿਆ ਚੀਨ ਦਾ ਬਣਿਆ ਡਰੋਨ (Drone) ਜ਼ਬਤ ਕੀਤਾ ਹੈ।

ਬੀਐਸਐਫ ਦੇ ਬੁਲਾਰੇ ਅਨੁਸਾਰ 13 ਨਵੰਬਰ 2023 ਦੀ ਰਾਤ ਨੂੰ ਫਿਰੋਜ਼ਪੁਰ ਬਾਰਡਰ ਰੇਂਜ ਅਧੀਨ ਪੈਂਦੇ ਪਿੰਡ ਟਿੰਡੀਵਾਲਾ ਨੇੜੇ ਬੀਐਸਐਫ ਨੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਆਉਂਦੇ ਇੱਕ ਸ਼ੱਕੀ ਡਰੋਨ ਨੂੰ ਦੇਖਿਆ, ਜਿਸ ਨੂੰ ਤੁਰੰਤ ਕਾਰਵਾਈ ਕਰਦੇ ਹੋਏ ਰੋਕ ਦਿੱਤਾ ਗਿਆ ਅਤੇ ਉਕਤ ਘਟਨਾ ਤੋਂ ਬਾਅਦ ਬੀ.ਐਸ.ਐਫ. ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਰਾਤ ਕਰੀਬ 9 ਵਜੇ ਖੇਤ ‘ਚੋਂ ਇਕ ਛੋਟਾ ਡਰੋਨ ਬਰਾਮਦ ਹੋਇਆ। ਬਰਾਮਦ ਕੀਤਾ ਗਿਆ ਡਰੋਨ (Drone) ਚੀਨ ਵਿੱਚ ਬਣਿਆ ਕਵਾਡਕਾਪਟਰ DJI Mavic 3 ਕਲਾਸਿਕ ਹੈ।

Exit mobile version