ਚੰਡੀਗੜ੍ਹ, 05 ਦਸੰਬਰ 2024: ਕਥਿਤ ਰਾਸ਼ਨ ਘਪਲੇ ਦੀ ਜਾਂਚ ਦੇ ਸਿਲਸਿਲੇ ‘ਚ ਕੇਂਦਰੀ ਏਜੰਸੀ ਈਡੀ (ED team) ਨੇ ਸ਼ੁੱਕਰਵਾਰ ਸਵੇਰੇ ਕੋਲਕਾਤਾ ਅਤੇ ਇਸ ਦੇ ਨਾਲ ਲੱਗਦੇ ਜ਼ਿਲੇ ਉੱਤਰੀ 24 ਪਰਗਨਾ ‘ਚ ਕੁੱਲ 12 ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ। ਇਸੇ ਸਿਲਸਿਲੇ ‘ਚ ਉੱਤਰੀ 24 ਪਰਗਨਾ ਦੇ ਸੰਦੇਸ਼ਖਾਲੀ ‘ਚ ਤ੍ਰਿਣਮੂਲ ਆਗੂ ਅਤੇ ਬਲਾਕ ਪ੍ਰਧਾਨ ਸ਼ਾਹਜਹਾਂ ਸ਼ੇਖ ਦੇ ਘਰ ਛਾਪਾ ਮਾਰਨ ਪਹੁੰਚੀ ਈਡੀ ਦੀ ਟੀਮ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਦੇ ਵਾਹਨਾਂ ਦੀ ਭੰਨਤੋੜ ਕੀਤੀ ਗਈ। ਮੀਡੀਆ ਕਰਮੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਫ਼ੋਨ ਖੋਹ ਲਏ ਗਏ। ਅਤੇ ਜਾਨੋਂ ਮਾਰਨ ਦੀ ਕਥਿਤ ਧਮਕੀ ਦੇ ਤਹਿਤ ਉਨ੍ਹਾਂ ਤੋਂ ਪਾਸਵਰਡ ਮੰਗੇ ਗਏ।
ਇਸ ਘਟਨਾ ‘ਚ ਈਡੀ ਦੇ ਕਈ ਅਧਿਕਾਰੀ ਜ਼ਖਮੀ ਹੋਏ ਹਨ। ਕਈ ਜਣਿਆਂ ਦੇ ਸਿਰ ਪਾੜ ਦਿੱਤੇ ਗਏ ਹਨ। ਨਤੀਜੇ ਵਜੋਂ ਈਡੀ ਅਧਿਕਾਰੀਆਂ (ED team) ਨੂੰ ਉਥੋਂ ਭੱਜਣਾ ਪਿਆ। ਜ਼ਖਮੀ ਅਧਿਕਾਰੀਆਂ ਨੂੰ ਸਥਾਨਕ ਕੈਨਿੰਗ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਭੀੜ ਨੇ ਅਚਾਨਕ ਹਮਲਾ ਕਰ ਦਿੱਤਾ, ਜਿਸ ਦਾ ਕੇਂਦਰੀ ਬਲ ਦੇ ਜਵਾਨਾਂ ਨੂੰ ਅੰਦਾਜ਼ਾ ਨਹੀਂ ਸੀ।
ਸਥਾਨਕ ਸੂਤਰਾਂ ਦੇ ਅਨੁਸਾਰ, ਟੀਐਮਸੀ ਆਗੂ ਦੇ ਸਮਰਥਕਾਂ ਨੇ ਡਰ ਦੇ ਕਾਰਨ ਕਈ ਅਫਸਰਾਂ ਦੀ ਕੁੱਟਮਾਰ ਕੀਤੀ ਹੈ। ਤ੍ਰਿਣਮੂਲ ਆਗੂ ਦੇ ਸਮਰਥਕਾਂ ਨੇ ਵੀ ਫੌਜੀਆਂ ਦਾ ਵਿਰੋਧ ਕੀਤਾ। ਸਥਾਨਕ ਪੁਲਿਸ ਸਟੇਸ਼ਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ।