Site icon TheUnmute.com

ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ‘ਤੇ ਹੋਇਆ ਹਮਲਾ

Anmol Ratan Sidhu

ਚੰਡੀਗੜ੍ਹ 12 ਜੁਲਾਈ 2022: ਇਸ ਸਮੇਂ ਦੀ ਵੱਡੀ ਖ਼ਬਰ ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ (Anmol Ratan Sidhu) ਤੇ ਸ਼ਤਾਬਦੀ ਐਕਸਪ੍ਰੈਸ ਵਿੱਚ ਹਮਲਾ ਹੋਇਆ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਇਹ ਕਥਿਤ ਤੌਰ ‘ਤੇ ਹਮਲਾ ਪਾਣੀਪਤ ਦੇ ਕੋਲ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਗੱਡੀ ਦੇ ਹਮਲਾ ਕੀਤਾ ਗਿਆ ਹੈ | ਇਸ ਹਮਲੇ ‘ਚ ਜਿਸ ਸੀਟ ‘ਤੇ ਅਨਮੋਲ ਰਤਨ ਸਿੱਧੂ ਬੈਠੇ ਸਨ ਉਸਦੇ ਸ਼ੀਸ਼ੇ ਟੁੱਟ ਗਏ ਹਨ ।

ਐਡਵੋਕੇਟ ਜਨਰਲ ਦੇ ਮੁਤਾਬਕ ਜਦੋਂ ਉਹ ਸ਼ਾਮ ਸਮੇਂ ਸ਼ਤਾਬਦੀ ਐਕਸਪ੍ਰੈਸ ਰਾਹੀਂ 6: 24 ਮਿੰਟ ਤੇ ਵਾਪਸ ਚੰਡੀਗੜ੍ਹ ਆ ਰਿਹਾ ਸੀ ਤਾਂ ਇਸੇ ਦੌਰਾਨ ਹੀ ਕੁੱਝ ਸ਼ਰਾਰਤੀ ਅਨਸਰਾਂ ਦੇ ਵਲੋਂ ਗੱਡੀ ਦੇ ਉਸ ਡੱਬੇ ਤੇ ਹਮਲਾ ਹੋਇਆ |ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ਨੇ ਇਸ ਘਟਨਾ ਨੂੰ ਲੈ ਕੇ ਖਦਸ਼ਾ ਜਤਾਇਆ ਹੈ ਕਿ ਉਨ੍ਹਾਂ ‘ਤੇ ਹਮਲਾ ਹੋਇਆ ਹੈ ਅਤੇ ਉਨ੍ਹਾਂ ਖ਼ੁਦ ਦੇਖਿਆ 7-8 ਨੌਜਵਾਨ ਗੱਡੀ ‘ਤੇ ਹਮਲਾ ਕਰ ਰਹੇ ਹਨ ਅਤੇ ਅਨਮੋਲ ਰਤਨ ਸਿੱਧੂ ਨੇ ਅੰਬਾਲਾ ‘ਚ ਆਪਣੇ ਬਿਆਨ ਦਰਜ ਕਰਵਾਏ ਹਨ |  ਫਿਲਹਾਲ ਪੁਲਿਸ ਮੌਕੇ ਤੇ ਮੌਜੂਦ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ | ਜਿਕਰਯੋਗ ਹੈ ਕਿ ਐਡਵੋਕੇਟ ਜਨਰਲ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਗਏ ਸਨ।

Exit mobile version