ਚੰਡੀਗੜ੍ਹ 17 ਨਵੰਬਰ 2022: ਸ਼੍ਰੀਲੰਕਾ ਦੀ ਜਲ ਸੈਨਾ (Sri Lanka Navy) ਨੇ ਬੁੱਧਵਾਰ ਦੇਰ ਰਾਤ ਭਾਰਤੀ ਮਛੇਰਿਆਂ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਇੱਕ ਭਾਰਤੀ ਮਛੇਰੇ (Indian Fishermen) ਦੇ ਜ਼ਖਮੀ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਸਮੁੰਦਰੀ ਸੀਮਾ ਦੀ ਉਲੰਘਣਾ ਕਰਨ ਵਾਲੇ 14 ਮਛੇਰਿਆਂ ਨੂੰ ਸ਼੍ਰੀਲੰਕਾ ਦੀ ਜਲ ਸੈਨਾ ਨੇ ਗ੍ਰਿਫਤਾਰ ਕੀਤਾ ਹੈ।
ਹਮਲੇ ਵਿੱਚ ਜ਼ਖਮੀ ਮਛੇਰੇ ਦੀ ਪਛਾਣ ਰਾਮੇਸ਼ਵਰਮ ਦੇ ਜਾਨਸਨ ਵਜੋਂ ਹੋਈ ਹੈ, ਜਦੋਂ ਬੁੱਧਵਾਰ ਦੇਰ ਰਾਤ ਸ਼੍ਰੀਲੰਕਾ ਦੇ ਸਮੁੰਦਰੀ ਫੌਜੀਆਂ ਨੇ ਉਸ ‘ਤੇ ਹਮਲਾ ਕੀਤਾ ਤਾਂ ਉਸ ਦੀ ਅੱਖ ‘ਤੇ ਸੱਟ ਲੱਗ ਗਈ। ਇਸ ਤੋਂ ਇਲਾਵਾ ਸ੍ਰੀਲੰਕਾ ਦੀ ਜਲ ਸੈਨਾ ਨੇ ਨਾਗਾਪੱਟੀਨਮ ਜ਼ਿਲ੍ਹੇ ਦੇ 14 ਮਛੇਰਿਆਂ ਨੂੰ ਫੜਿਆ ਹੈ। ਉਨ੍ਹਾਂ ਦੀ ਕਿਸ਼ਤੀ ਜ਼ਬਤ ਕਰ ਲਈ ਗਈ ਹੈ ।