July 7, 2024 7:12 pm
Maulana Fazlur Rehman

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਹਮਲਾ ਸਿਰਫ ਇਕ ਡਰਾਮਾ: ਮੌਲਾਨਾ ਫਜ਼ਲੁਰ ਰਹਿਮਾਨ

ਚੰਡੀਗੜ੍ਹ 07 ਨਵੰਬਰ 2022: ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ (ਪੀ.ਡੀ.ਐੱਮ.) ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ (Maulana Fazlur Rehman) ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਤਿੱਖਾ ਹਮਲਾ ਬੋਲਿਆ ਹੈ। ਫਜ਼ਲੁਰ ਰਹਿਮਾਨ ਨੇ ਕਿਹਾ ਕਿ ਇਮਰਾਨ ਖਾਨ ‘ਤੇ ਹਮਲਾ ਸਿਰਫ ਇਕ ਡਰਾਮਾ ਸੀ। ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੇ ਆਪਣੀ ਅਦਾਕਾਰੀ ਵਿੱਚ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਇੱਕ ਪਬਲਿਕ ਮੀਟਿੰਗ ਦੌਰਾਨ ਇਮਰਾਨ ਖਾਨ ਨੂੰ ਇੱਕ ਵਿਅਕਤੀ ਨੇ ਲੱਤ ਵਿੱਚ ਗੋਲੀ ਮਾਰ ਦਿੱਤੀ ਸੀ। ਵੀਰਵਾਰ ਨੂੰ ਸੱਜੀ ਲੱਤ ‘ਚ ਗੋਲੀ ਲੱਗਣ ਨਾਲ ਜ਼ਖਮੀ ਖਾਨ ਨੂੰ ਸਫਲ ਸਰਜਰੀ ਤੋਂ ਬਾਅਦ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹੁਣ ਉਨ੍ਹਾਂ ਨੂੰ ਲਾਹੌਰ ਸਥਿਤ ਨਿੱਜੀ ਰਿਹਾਇਸ਼ ‘ਤੇ ਤਬਦੀਲ ਕਰ ਦਿੱਤਾ ਗਿਆ ਹੈ।

ਇਮਰਾਨ ਖਾਨ ਨੂੰ ਲੱਗੀਆਂ ਸੱਟਾਂ ‘ਤੇ ਸ਼ੱਕ ਜ਼ਾਹਰ ਕਰਦਿਆਂ ਫਜ਼ਲੁਰ ਰਹਿਮਾਨ ਨੇ ਕਿਹਾ ਕਿ ਇਮਰਾਨ ਨੇ ਆਪਣੀ ਅਦਾਕਾਰੀ ਦੇ ਹੁਨਰ ਨਾਲ ਬਾਲੀਵੁੱਡ ਸਿਤਾਰਿਆਂ ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪਹਿਲਾਂ ਤਾਂ ਮੈਨੂੰ ਵਜ਼ੀਰਾਬਾਦ ਕਾਂਡ ਬਾਰੇ ਸੁਣ ਕੇ ਇਮਰਾਨ ਖ਼ਾਨ ਨਾਲ ਹਮਦਰਦੀ ਹੋਈ, ਪਰ ਹੁਣ ਲੱਗਦਾ ਹੈ ਕਿ ਇਹ ਡਰਾਮਾ ਸੀ।ਉਨ੍ਹਾਂ ਨੇ ਕਿਹਾ ਕਿ ਖਾਨ ਦੀਆਂ ਸੱਟਾਂ ਨੂੰ ਲੈ ਕੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ। ਇਹ ਸਪੱਸ਼ਟ ਨਹੀਂ ਹੈ ਕਿ ਇਮਰਾਨ ‘ਤੇ ਇਕ ਗੋਲੀ ਚਲਾਈ ਗਈ ਸੀ ਅਤੇ ਸੱਟ ਇਕ ਲੱਤ ‘ਚ ਲੱਗੀ ਸੀ ਜਾਂ ਦੋਵੇਂ।

ਉਨ੍ਹਾਂ ਕਿਹਾ ਕਿ ਇਹ ਕਿਵੇਂ ਸੰਭਵ ਹੈ ਕਿ ਗੋਲੀ ਦੇ ਟੁਕੜੇ ਹੋ ਗਏ? ਅਸੀਂ ਬੰਬ ਦੇ ਟੁਕੜੇ ਬਾਰੇ ਤਾਂ ਸੁਣਿਆ ਹੈ, ਪਰ ਗੋਲੀ ਬਾਰੇ ਨਹੀਂ। ਅੰਨ੍ਹੇ ਲੋਕਾਂ ਨੇ ਖਾਨ ਦੇ ਝੂਠ ਨੂੰ ਸਵੀਕਾਰ ਕਰ ਲਿਆ ਹੈ। ਜਦੋਂ ਅਸੀਂ ਖਾਨ ‘ਤੇ ਹਮਲੇ ਬਾਰੇ ਸੁਣਿਆ ਤਾਂ ਅਸੀਂ ਗੋਲੀਬਾਰੀ ਦੀ ਘਟਨਾ ਦੀ ਨਿੰਦਾ ਵੀ ਕੀਤੀ ਪਰ ਹੁਣ ਮੈਨੂੰ ਵੀ ਸ਼ੱਕ ਹੈ।