Site icon TheUnmute.com

ਅਟਾਰੀ ਹਲਕੇ ‘ਚ ਰੋਡ ਸ਼ੋਅ ਦੌਰਾਨ ਭਗਵੰਤ ਮਾਨ ‘ਤੇ ਹੋਇਆ ਹਮਲਾ

Bhagwant Mann

ਚੰਡੀਗੜ੍ਹ 11 ਫਰਵਰੀ 2022: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ‘ਤੇ ਰੋਡ ਸ਼ੋਅ ਦੌਰਾਨ ਉਨ੍ਹਾਂ ‘ਤੇ ਹਮਲਾ ਹੋਇਆ | ਭਗਵੰਤ ਮਾਨ ਅੱਜ ਅਟਾਰੀ ਹਲਕੇ ‘ਚ ਚੋਣ ਪ੍ਰਚਾਰ ਕਰ ਰਹੇ ਸਨ।ਸੂਤਰਾਂ ਦੇ ਮੁਤਾਬਕ ਉਸ ਦੇ ਮੂੰਹ ‘ਤੇ ਕਿਸੇ ਨੇ ਕੋਈ ਚੀਜ਼ ਮਾਰੀ। ਇਸ ਹਮਲੇ ਦੇ ‘ਚ ਇਹ ਤਾਂ ਸਪਸ਼ਟ ਨਹੀਂ ਹੋ ਸਕਿਆ ਕਿ ਭਗਵੰਤ ਮਾਨ ਦੇ ਮੂੰਹ ‘ਤੇ ਕਿਹੜੀ ਚੀਜ਼ ਨਾਲ ਹਮਲਾ ਕੀਤਾ ਗਿਆ।

ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਕਰਮੀਆਂ ਦੇ ਵੱਲੋਂ ਭਗਵੰਤ ਮਾਨ ਦੇ ਮੂਹਰੋਂ ਭੀੜ ਨੂੰ ਹਟਾ ਦਿੱਤਾ ਗਿਆ ਅਤੇ ਇਸੇ ਦੌਰਾਨ ਇਹ ਵੀ ਖਬਰ ਹੈ ਕਿ ਕੋਈ ਚੀਜ਼ ਮਾਰਨ ਵਾਲੇ ਨੂੰ ਉੱਥੇ ਹੀ ਕਰਮੀਆਂ ਦੇ ਵੱਲੋਂ ਫੜ ਲਿਆ ਗਿਆ। ਦੱਸ ਦਈਏ ਕਿ, ਕੁਝ ਦਿਨ ਪਹਿਲਾਂ ਜਦੋਂ ਰਾਹੁਲ ਗਾਂਧੀ ਪੰਜਾਬ ਆਏ ਸਨ ਤਾਂ ਇਸੇ ਤਰਾਂ ਹੀ ਕਿਸੇ ਨੇ ਉਹਨਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ।

Exit mobile version