Site icon TheUnmute.com

ਜਲੰਧਰ ‘ਚ ਘਰ ‘ਤੇ ਵਿਅਕਤੀਆਂ ਵੱਲੋਂ ਹਮਲਾ, ਪੀੜਤ ਨੇ ਭੱਜ ਕੇ ਬਚਾਈ ਆਪਣੀ ਜਾਨ

Jalandhar

ਚੰਡੀਗੜ੍ਹ, 19 ਅਗਸਤ 2024: ਜਲੰਧਰ (Jalandhar) ਦੇ ਮਖਦੂਮਪੁਰਾ ਨੇੜੇ ਇਕ ਧਿਰ ਨੇ ਇਕ ਘਰ ‘ਤੇ ਹਮਲਾ ਕਰ ਦਿੱਤਾ | ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਜਿਸ ਦਰਜਨ ਦੇ ਕਰੀਬ ਵਿਅਕਤੀ ਤੇ.ਜ਼.ਧਾਰ ਹਥਿਆਰ ਨਾਲ ਹਮਲਾ ਕਰਦੇ ਦਿਖਾਈ ਦੇ ਰਹੇ ਹਨ | ਉਕਤ ਵਿਅਕਤੀ ਨੇ ਘਰ ਦੇ ਬਾਹਰ ਖੜ੍ਹੀ ਬਾਈਕ ਦੀ ਵੀ ਭੰਨਤੋੜ ਕੀਤੀ ਅਤੇ ਘਰ ਦੇ ਬਾਹਰ ਕੱਚ ਦੀਆਂ ਬੋਤਲਾਂ ਸੁੱਟੀਆਂ |

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 4 (Jalandhar) ਦੀ ਪੁਲਿਸ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ। ਪੀੜਤ ਜੀਵਨ ਲਾਲ ਦਾ ਕਹਿਣਾ ਹੈ ਕਿ ਉਸ ਨੇ ਕਿਸੇ ਤਰ੍ਹਾਂ ਉਥੋਂ ਭੱਜ ਕੇ ਆਪਣੀ ਜਾਨ ਬਚਾਈ। ਮੁਲਜ਼ਮਾਂ ਨੇ ਪਹਿਲਾਂ ਵੀ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਪੀੜਤਾਂ ਨੇ ਇਸ ਮਾਮਲੇ ਦੇ ਮੁਲਜ਼ਮਾਂ ਦੇ ਨਾਂ ਪੁਲਿਸ ਨੂੰ ਦਿੱਤੇ ਹਨ | ਹਮਲਾ ਕਰਨ ਵਾਲਾ ਧਿਰ ਗੁਆਂਢੀ ਹੀ ਦੱਸਿਆ ਜਾ ਰਿਹਾ ਹੈ ਅਤੇ ਆਪਸੀ ਰੰਜਿਸ਼ ਦਾ ਮਾਮਲਾ ਹੈ |

Exit mobile version