June 28, 2024 6:07 am
ਅਟਲਾਂਟਾ ਦੇ ਰੈਪਰ Trouble

ਅਟਲਾਂਟਾ ਦੇ ਰੈਪਰ Trouble ਦਾ ਜਾਰਜੀਆ ਵਿੱਚ ਗੋਲੀਆਂ ਮਾਰ ਕੇ ਕਤਲ

ਜਾਰਜੀਆ 07 ਜੂਨ 2022: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੋਂ ਬਾਅਦ ਅਟਲਾਂਟਾ ਦੇ ਰੈਪਰ ਟ੍ਰਬਲ ਦੀ ਜਾਰਜੀਆ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਸਦਾ ਅਸਲੀ ਨਾਮ ਮਾਰੀਏਲ ਸੇਮੋਂਟੇ ਓਰ ਸੀ। ਰੌਕਡੇਲ ਕਾਉਂਟੀ ਸ਼ੈਰਿਫ ਦੇ ਬੁਲਾਰੇ ਨੇ ਕਿਹਾ ਕਿ 34 ਸਾਲਾ ਰੈਪਰ ਟ੍ਰਬਲ ਐਤਵਾਰ ਤੜਕੇ 3:20 ਵਜੇ ਲੇਕ ਸੇਂਟ ਜੇਮਜ਼ ਅਪਾਰਟਮੈਂਟ ‘ਚ ਗੋਲੀ ਲੱਗਣ ਨਾਲ ਜ਼ਮੀਨ ‘ਤੇ ਡਿੱਗਿਆ ਪਇਆ ਸੀ। ਪੁਲਿਸ ਇਸ ਘਟਨਾ ਨੂੰ ਘਰੇਲੂ ਹਮਲਾ ਮੰਨ ਰਹੀ ਹੈ।

ਅਟਲਾਂਟਾ ਦੇ ਰੈਪਰ Trouble

ਉਸ ਦੀ ਹੱਤਿਆ ਦੇ ਸਬੰਧ ਵਿਚ ਸ਼ੱਕੀ ਜੈਮੀਸ਼ੇਲ ਜੋਨਸ ਨੂੰ ਗ੍ਰਿਫ਼ਤਾਰ ਕਰਨ ਲਈ ਵਾਰੰਟ ਹਾਸਲ ਕਰ ਲਿਆ ਗਿਆ ਹੈ। ਹਾਲਾਂਕਿ ਉਸ ਨੂੰ ਫਿਲਹਾਲ ਹਿਰਾਸਤ ‘ਚ ਨਹੀਂ ਲਿਆ ਗਿਆ ਹੈ। ਸ਼ੈਰਿਫ ਦੇ ਦਫਤਰ ਦੇ ਅਨੁਸਾਰ, ਟ੍ਰਬਲ ਉੱਥੇ ਆਪਣੀ ਮਹਿਲਾ ਦੋਸਤ ਨੂੰ ਮਿਲਣ ਗਿਆ ਸੀ। ਸ਼ੱਕੀ ਜੋਨਸ ਔਰਤ ਨੂੰ ਜਾਣਦਾ ਸੀ ਪਰ ਟ੍ਰਬਲ ਨੂੰ ਨਹੀਂ।

ਅਟਲਾਂਟਾ ਦੇ ਰੈਪਰ Trouble

ਟ੍ਰਬਲ ਦੀ ਮੌਤ ਤੋਂ ਹਰ ਕੋਈ ਸਦਮੇ ਵਿਚ ਹੈ। ਰਿਕਾਰਡਿੰਗ ਕੰਪਨੀ ਡੇਫ ਜੈਮ ਨੇ ਇੰਸਟਾਗ੍ਰਾਮ ‘ਤੇ ਸੋਗ ਪ੍ਰਗਟ ਕੀਤਾ ਅਤੇ ਲਿਖਿਆ, “ਸਾਡੇ ਵਿਚਾਰ ਅਤੇ ਪ੍ਰਾਰਥਨਾਵਾਂ ਟ੍ਰਬਲ ਦੇ ਬੱਚਿਆਂ ਅਤੇ ਪ੍ਰਸ਼ੰਸਕਾਂ ਦੇ ਨਾਲ ਹਨ। ਉਹ ਆਪਣੇ ਸ਼ਹਿਰ ਲਈ ਇੱਕ ਸੱਚੀ ਆਵਾਜ਼ ਅਤੇ ਭਾਈਚਾਰੇ ਲਈ ਇੱਕ ਪ੍ਰੇਰਣਾ ਹਨ, ਜਿਸ ਨੂੰ ਉਹਨਾਂ ਨੇ ਮਾਣ ਨਾਲ ਪੇਸ਼ ਕੀਤਾ।”