Site icon TheUnmute.com

ਐਥਲੀਟ ਪੀਟੀ ਊਸ਼ਾ ਨੇ ਸੰਸਦ ‘ਚ ਰਾਜ ਸਭਾ ਮੈਂਬਰ ਵਜੋਂ ਚੁੱਕੀ ਸਹੁੰ

PT Usha

ਚੰਡੀਗੜ੍ਹ 20 ਜੁਲਾਈ 2022: ਦੇਸ਼ ਦੀ ਮਹਾਨ ਐਥਲੀਟ ਪੀਟੀ ਊਸ਼ਾ (PT Usha) ਨੇ ਬੁੱਧਵਾਰ (20 ਜੁਲਾਈ) ਨੂੰ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ। ਉਨ੍ਹਾਂ ਨੂੰ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੇ ਸਹੁੰ ਚੁਕਾਈ। ਪੀਟੀ ਊਸ਼ਾ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਤੋਂ ਬਾਅਦ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ।

ਜਿਕਰਯੋਗ ਹੈ ਕਿ ਪੀਟੀ ਊਸ਼ਾ 1984 ਦੀਆਂ ਓਲੰਪਿਕ ਖੇਡਾਂ ਵਿੱਚ ਚੌਥੇ ਸਥਾਨ ’ਤੇ ਰਹੀ ਸੀ। ਪੀਟੀ ਊਸ਼ਾ ਨੂੰ 1983 ਵਿੱਚ ਅਰਜੁਨ ਅਵਾਰਡ ਅਤੇ 1985 ਵਿੱਚ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ, ਜੋ ਦੇਸ਼ ਦਾ ਚੌਥਾ ਸਰਵਉੱਚ ਨਾਗਰਿਕ ਸਨਮਾਨ ਹੈ। ਹੁਣ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਹੈ।

Exit mobile version