July 7, 2024 6:28 am
Queen Elizabeth II

ਮਹਾਰਾਣੀ ਐਲਿਜ਼ਾਬੈਥ II ਦੀ ਇੱਛਾ, ਪ੍ਰਿੰਸ ਚਾਰਲਸ ਦੀ ਪਤਨੀ ਕੈਮਿਲਾ ਬਣੇ ਮਹਾਰਾਣੀ

ਚੰਡੀਗੜ੍ਹ 06 ਫਰਵਰੀ 2022: ਮਹਾਰਾਣੀ ਐਲਿਜ਼ਾਬੈਥ II (Queen Elizabeth II) ਨੇ ਸ਼ਨੀਵਾਰ ਨੂੰ ਰਾਸ਼ਟਰ ਨੂੰ ਆਪਣੇ ‘ਪਲੈਟੀਨਮ ਜੁਬਲੀ’ ਸੰਦੇਸ਼ ‘ਚ ਕੈਮਿਲਾ ਦਾ ਸਮਰਥਨ ਕੀਤਾ ਅਤੇ ਸ਼ਾਹੀ ਪਰਿਵਾਰ ਦੇ ਭਵਿੱਖ ਨੂੰ ਆਕਾਰ ਦਿੱਤਾ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਨੇ ਕਿਹਾ ਹੈ ਕਿ ਜੇਕਰ ਪ੍ਰਿੰਸ ਚਾਰਲਸ ਰਾਜਾ ਬਣਦੇ ਹਨ ਤਾਂ ‘ਡਚੇਸ ਆਫ ਕੋਰਨਵਾਲ’ ਕੈਮਿਲਾ ਮਹਾਰਾਣੀ ਹੋਵੇਗੀ। ਮਹਾਰਾਣੀ ਨੇ ਆਪਣੀ “ਇੱਛਾ” ਜ਼ਾਹਰ ਕੀਤੀ ਕਿ ਜੇ ਪ੍ਰਿੰਸ ਚਾਰਲਸ ਰਾਜਾ ਬਣ ਗਿਆ ਤਾਂ ਕੈਮਿਲਾ ‘ਕੁਈਨ ਕੰਸੋਰਟ’ ਵਜੋਂ ਜਾਣੀ ਜਾਵੇਗੀ।

ਇਸ ਦੌਰਾਨ ਤਾਜਪੋਸ਼ੀ ਦੀ 70ਵੀਂ ਵਰ੍ਹੇਗੰਢ ‘ਤੇ ਐਲਿਜ਼ਾਬੈਥ II (Queen Elizabeth II) ਨੇ ਆਪਣੀ ਨੂੰਹ, ਕੈਮਿਲਾ ਲਈ ਆਪਣੀਆਂ ਉਮੀਦਾਂ ਜ਼ਾਹਰ ਕੀਤੀਆਂ। 95 ਸਾਲਾ ਮਹਾਰਾਣੀ ਨੇ ਇਕ ਲਿਖਤੀ ਸੰਦੇਸ਼ ‘ਚ ਕਿਹਾ, ”ਮੈਂ ਤੁਹਾਡੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਤੁਹਾਡੇ ਵੱਲੋਂ ਮੈਨੂੰ ਦਿਖਾਈ ਗਈ ਵਫ਼ਾਦਾਰੀ ਅਤੇ ਪਿਆਰ ਲਈ ਮੈਂ ਹਮੇਸ਼ਾ ਧੰਨਵਾਦੀ ਰਹਾਂਗੀ । ਜਦੋਂ ਉਹ ਸਮਾਂ ਆਵੇਗਾ ਜਦੋਂ ਮੇਰਾ ਬੇਟਾ ਚਾਰਲਸ ਰਾਜਾ ਬਣ ਜਾਵੇਗਾ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਉਸਨੂੰ ਅਤੇ ਉਸਦੀ ਪਤਨੀ ਕੈਮਿਲਾ ਨੂੰ ਉਹੀ ਸਮਰਥਨ ਦੇਵੋਗੇ ਜੋ ਤੁਸੀਂ ਮੈਨੂੰ ਦਿੱਤਾ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਜਦੋਂ ਉਹ ਸਮਾਂ ਆਵੇ ਜਦੋਂ ਕੈਮਿਲਾ ਨੂੰ ‘ਕੁਈਨ ਕੰਸੋਰਟ’ ਵਜੋਂ ਜਾਣਿਆ ਜਾਵੇ।