July 2, 2024 10:13 pm
Tarnataran

ਤਰਨਾਤਰਨ ਵਿਖੇ ਲੁਟੇਰੇ ਨੇ ਦਿਨ ਦਿਹਾੜੇ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ

ਚੰਡੀਗੜ੍ਹ 11ਨਵੰਬਰ 2022: ਤਰਨਤਾਰਨ ਦੇ ਸਥਿਤ ਬਾਬਾ ਦੀਪ ਸਿੰਘ ਐਵਨਿਊ ਵਿਖੇ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਸਵੇਰੇ ਉਸ ਸਮੇਂ ਵਾਪਰੀ, ਜਦੋਂ ਔਰਤ ਆਪਣੀ ਬੇਟੀ ਨੂੰ ਸਕੂਲ ਛੱਡਣ ਲਈ ਐਕਟਿਵਾ ਸਟਾਰਟ ਕਰਨ ਲੱਗੀ ਤਾਂ ਲੁਟੇਰੇ ਨੇ ਪਿਸਤੌਲ ਦਿਖਾ ਕੇ ਸੋਨੇ ਦੀ ਚੇਨ ਖੋਹਣ ਲੱਗਾ। ਖੁਦ ਨੂੰ ਬਚਾਉਂਦੇ ਹੋਏ ਔਰਤ ਹੇਠਾਂ ਡਿੱਗ ਗਈ ਪਰ ਲੁਟੇਰਾ ਉਸ ਦੀ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਿਆ |

ਨਕਾਬਪੋਸ਼ ਲੁਟੇਰੇ ਦੀ ਇਹ ਹਰਕਤ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਸੀਸੀਟੀਵੀ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲੁਟੇਰੇ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਲਈ ਢੁਕਵੇਂ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ।