ਵਿਲੱਖ਼ਣ ਸਮਰੱਥਾ ਵਾਲੇ ਬੱਚਿਆਂ

ਸ੍ਰੀ ਮੁਕਤਸਰ ਸਾਹਿਬ ਵਿਖੇ ਵਿਲੱਖ਼ਣ ਸਮਰੱਥਾ ਵਾਲੇ ਬੱਚਿਆਂ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ

ਸ੍ਰੀ ਮੁਕਤਸਰ ਸਾਹਿਬ 24 ਨਵੰਬਰ 2022: ਸਰਵ ਸਿੱਖਿਆ ਅਭਿਆਨ ਤਹਿਤ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ‘ਤੇ ਬੱਚਿਆਂ ਦੀਆਂ ਵੱਖ-ਵੱਖ ਖੇਡਾਂ ਕਰਵਾਈਆ ਗਈਆਂ । ਇਨ੍ਹਾਂ ਵਿੱਚ ਨੇਤਰਹੀਣ ਬੱਚਿਆਂ ਦੀਆਂ ਦੌੜਾ ਅਤੇ ਹੋਰ ਅਪਾਹਜ ਬੱਚਿਆਂ ਦੀ ਖੇਡਾਂ ਕਰਵਾਈਆਂ |

Sri Muktsar Sahib

ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਇਹਨਾਂ ਬੱਚਿਆਂ ਦੀਆਂ ਵੀ ਆਮ ਬੱਚਿਆਂ ਵਾਂਗ ਪਹਿਲਾ ਬਲਾਕ ਪੱਧਰ ‘ਤੇ ਖੇਡਾਂ ਕਰਵਾਈਆ ਗਈਆਂ ਹਨ | ਇਹਨਾਂ ਖੇਡਾਂ ਵਿਚ ਜੇਤੂ ਵਿਦਿਆਰਥੀ ਸਟੇਟ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਆਈਈਡੀ ਬਰਾਂਚ ਦੇ ਅਧੀਨ ਜ਼ਿਲ੍ਹਾ ਪੱਧਰ ‘ਤੇ ਇਹ ਮੁਕਾਬਲੇ ਕਰਵਾਏ ਜਾ ਰਹੇ ਹਨ।

ਇਸ ਮੌੇਕੇ ਅਧਿਆਪਕਾਂ ਨੇ ਦੱਸਿਆ ਕਿ ਇਹਨਾਂ ਬੱਚਿਆਂ ਦੇ ਹੌਸਲੇ ਨੂੰ ਬੁਲੰਦ ਕਰਨ ਲਈ ਇਹਨਾਂ ਵਿਚ ਇਹ ਭਾਵਨਾ ਲਿਆਉਣੀ ਜਰੂਰੀ ਹੈ ਕਿ ਇਹ ਕਿਸੇ ਨਾਲੋਂ ਘੱਟ ਨਹੀ ਹਨ। ਇਸ ਤਹਿਤ ਪੜ੍ਹਾਈ ਦੇ ਨਾਲ ਨਾਲ ਹਰ ਸ਼ਨੀਵਾਰ ਇਹਨਾਂ ਦੀਆਂ ਖੇਡਾਂ ਸਕੂਲ ਪੱਧਰ ‘ਤੇ ਕਰਵਾਈਆ ਜਾਂਦੀਆ ਹਨ ਤਾਂ ਜ਼ੋ ਇਹ ਬੱਚੇ ਜਿੰਦਗੀ ਵਿਚ ਅੱਗੇ ਵਧ ਸਕਣ | ਇਸ ਮੌਕੇ ਅਮਰਗੁਰਪ੍ਰੀਤ ਸਿੰਘ ਰਾਣਾ ਬੇਦੀ ਜਿਲ੍ਹਾ ਕੋਆਡੀਨੇਟਰ ਆਈਈਡੀ ਵੀ ਮੌਜੂਦ ਰਹੇ |

ਸ੍ਰੀ ਮੁਕਤਸਰ ਸਾਹਿਬ

Scroll to Top