Site icon TheUnmute.com

ਰੂਪਨਗਰ ਵਿਖੇ ਖੇਡ ਮੰਤਰੀ ਮੀਤ ਹੇਅਰ ਨੇ ਪੰਜਾਬ ਖੇਡ ਮੇਲੇ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

Rupnagar

ਰੂਪਨਗਰ 17 ਅਗਸਤ 2022: ਅੱਜ ਰੂਪਨਗਰ ਵਿਖੇ ਖੇਡ ਮੰਤਰੀ ਗੁਰਮੀਤ ਮੀਤ ਹੇਅਰ ਪਹੁੰਚੇ | ਜਿਹਨਾਂ ਦਾ ਸਵਾਗਤ ਹਲਕਾ ਵਿਧਾਇਕ ਰੂਪਨਗਰ (Rupnagar) ਐਡਵੋਕੇਟ ਦਿਨੇਸ਼ ਚੱਢਾ ਅਤੇ ਡੀਸੀ ਰੂਪਨਗਰ ਮੈਡਮ ਪ੍ਰੀਤਿ ਯਾਦਵ ਅਤੇ ਹੋਰ ਪ੍ਰਸਾਸ਼ਨਿਕ ਅਧਿਕਾਰੀਆਂ ਵਲੋ ਕੀਤਾ ਗਿਆ। ਇਸ ਮੌਕੇ ਉਤੇ ਸਭ ਤੋਂ ਪਹਿਲਾਂ ਰੂਪਨਗਰ ਪੁਲਿਸ ਵਲੋ ਮੀਤ ਹੇਅਰ ਨੂੰ “ਗਾਰਡ ਆਫ ਆਨਰ” ਦਿੱਤਾ ਗਿਆ | ਇਸ ਤੋਂ ਬਾਅਦ ਉਹਨਾਂ ਵਲੋਂ ਜਿਲਾ ਪ੍ਰਸ਼ਾਸਨ ਰੂਪਨਗਰ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਸਾਂਝੀ ਮੀਟਿੰਗ ਕੀਤੀ ।

ਇਸ ਮੌਕੇ ਉਤੇ ਮੀਡੀਆ ਨਾਲ ਗਲਬਾਤ ਦੌਰਾਨ ਖੇਡ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸੁਪਨਮਈ ਪ੍ਰਾਜੈਕਟ ਪੰਜਾਬ ਖੇਡ ਮੇਲੇ 2022 ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਥੀਮ ਹੇਠ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਤੋਂ ਸ਼ੁਰੂ ਕੀਤੇ ਫੀਲਡ ਟੂਰ ਤਹਿਤ ਮੋਹਾਲੀ ਜ਼ਿਲੇ ਅਤੇ ਉਸ ਤੋਂ ਬਾਅਦ ਰੋਪੜ ਜਿਲ੍ਹੇ ਦਾ ਦੌਰਾ ਕਰਕੇ ਖੇਡ ਮੇਲੇ ਦੇ ਸੰਬੰਧ ਵਿੱਚ ਇਹ ਮੀਟਿੰਗ ਕੀਤੀ ਗਈ ਹੈ।

ਇਸ ਮੌਕੇ ਮੀਤ ਹੇਅਰ ਨੇ ਦੱਸਿਆ ਕਿ ਰੂਪਨਗਰ (Rupnagar)  ਜਿਲ੍ਹੇ ਵਿੱਚ ਬਲਾਕ ਪੱਧਰ ਉੱਤੇ 31 ਅਗਸਤ 2022 ਤੋਂ ਲੈ ਕੇ 04 ਸਤੰਬਰ 2022 ਤੱਕ ਖੇਡ ਮੇਲਾ ਆਯੋਜਿਤ ਕੀਤਾ ਜਾਵੇਗਾ, ਜ਼ਿਲ੍ਹਾ ਪੱਧਰ ਉੱਤੇ 09 ਸਤੰਬਰ ਤੋਂ ਲੈ ਕੇ 20 ਸਤੰਬਰ ਤੱਕ ਅਤੇ ਰਾਜ ਪੱਧਰ ਉੱਤੇ 11 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਇਹ ਮੇਲਾ ਹੋਵੇਗਾ। ਉਹਨਾਂ ਕਿਹਾ ਕਿ ਇਹ ਖੇਡ ਮੇਲੇ ਲਈ ਖਿਡਾਰੀ ਆਨਲਾਈਨ ਤੇ ਆਫ਼ਲਾਈਨ ਦੋਵੇਂ ਤਰੀਕੇ ਨਾਲ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸਦੇ ਨਾਲ ਹੀ www.punjabkhedmela2022.in ‘ਤੇ ਆਨਲਾਈਨ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ ਅਤੇ ਆਫਲਾਈਨ ਲਈ ਆਪਣੇ ਜਿਲ੍ਹੇ ਦੇ ਸੰਬੰਧਿਤ ਖੇਡ ਅਫ਼ਸਰ ਨਾਲ ਰਾਬਤਾ ਕਾਇਮ ਕਰਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਮੀਤ ਹੇਅਰ ਨੇ ਦੱਸਿਆ ਕਿ ਇਸ ਵਿੱਚ ਪੰਜਾਬ ਦੀਆ ਵਿਰਾਸਤੀ ਖੇਡਾਂ ਵੀ ਕਰਵਾਇਆ ਜਾ ਰਹੀਆਂ ਹਨ | ਜਿਸ ਵਿੱਚ ਐਥਲਿਕਟਸ, ਟੇਬਲ ਟੈਨਿਸ, ਲਾਅਨ ਟੈਨਿਸ, ਬੈਡਮਿੰਟਨ, ਵਾਲੀਬਾਲ, ਰੱਸਾ-ਕਸ਼ੀ, ਕਬੱਡੀ, ਫੁੱਟਬਾਲ, ਖੋ-ਖੋ ਸਮੇਤ ਵੱਖ ਵੱਖ ਖੇਡਾਂ ਸ਼ਾਮਲ ਹਨ।
ਉਹਨਾਂ ਨੇ ਜ਼ਿਲ੍ਹਾ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਖੇਡਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ।

Exit mobile version