Site icon TheUnmute.com

ਮਲੋਟ ਵਿਖੇ ਖਰਚਾ ਆਬਜ਼ਰਵਰ ਨੇ ਬੈਂਕਾਂ ਅਤੇ ਠੇਕਿਆਂ ਦੀ ਕੀਤੀ ਚੈਕਿੰਗ

Malout

ਮਲੋਟ, 29 ਮਈ 2024: ਲੋਕ ਸਭਾ ਚੋਣਾਂ 2024 ਦੇ ਸੰਬੰਧ ਵਿੱਚ ਭਾਰਤੀ ਚੋਣ ਕਮਿਸ਼ਨ ਵੱਲੋਂ ਹਲਕਾ ਫਿਰੋਜ਼ਪੁਰ ਦੇ ਲਗਾਏ ਗਏ ਖਰਚਾ ਆਬਜ਼ਰਵਰ ਨਗਿੰਦਰ ਯਾਦਵ, ਆਈ.ਆਰ.ਐਸ ਵੱਲੋਂ ਮਲੋਟ (Malout) ਦੇ ਬੈਂਕਾਂ ਅਤੇ ਸ਼ਰਾਬ ਦੇ ਠੇਕਿਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਸਟੇਟ ਬੈਂਕ, ਦਾਣਾ ਮੰਡੀ, ਐਚ ਡੀ ਐਫ ਸੀ ਬੈਂਕ, ਮਲੋਟ ਤੋਂ ਇਲਾਵਾ ਸ਼ਰਾਬ ਦੇ ਠੇਕਿਆਂ ਦੇ ਰਿਕਾਰਡ ਦੀ ਪੜਤਾਲ ਕੀਤੀ ਅਤੇ ਰਿਕਾਰਡ ਨੂੰ ਤਾਰੀਖ ਮੁਕੰਮਲ ਰੱਖਣ ਦੀ ਹਦਾਇਤ ਕੀਤੀ।

ਵਿਸ਼ੇਸ਼ ਤੌਰ ‘ਤੇ ਸ਼ਰਾਬ ਦੇ ਠੇਕਿਆਂ ਨੂੰ ਚੋਣਾਂ ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਵੱਲੋਂ ਘੋਸ਼ਿਤ ਕੀਤੇ ਡਰਾਈ ਡੇਅ ਦੇ ਸਮੇਂ ਅਨੁਸਾਰ ਬੰਦ ਰੱਖਣ ਦੇ ਹੁਕਮ ਦਿੱਤੇ। ਉਨ੍ਹਾਂਨੇ ਕਿਹਾ ਕਿ ਖਰਚਾ ਨਿਗਰਾਨ ਟੀਮਾਂ ਪੂਰੀ ਤਰਾਂ ਚੌਕਸ ਹਨ ਅਤੇ ਹਰ ਪ੍ਰਕਾਰ ਦੀ ਗਤੀਵਿਧੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।

Exit mobile version